IND ਬਨਾਮ NZ T20

IND ਬਨਾਮ NZ T20: ਸ਼੍ਰੇਅਸ ਅਈਅਰ ਤੇ ਰਵੀ ਬਿਸ਼ਨੋਈ ਦੀ ਟੀ-20 ਭਾਰਤੀ ਟੀਮ ‘ਚ ਵਾਪਸੀ

ਸਪੋਰਟਸ, 17 ਜਨਵਰੀ 2026: IND ਬਨਾਮ NZ T20: ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ 25 ਮਹੀਨਿਆਂ ਬਾਅਦ ਟੀ-20 ਟੀਮ ‘ਚ ਵਾਪਸੀ ਕਰ ਰਹਿ ਹਨ | ਸ਼੍ਰੇਅਸ ਅਈਅਰ ਨੂੰ ਜ਼ਖਮੀ ਤਿਲਕ ਵਰਮਾ ਦੀ ਜਗ੍ਹਾ ਚੁਣਿਆ ਹੈ। ਸ਼ੁੱਕਰਵਾਰ ਨੂੰ ਬੀਸੀਸੀਆਈ ਨੇ ਭਾਰਤ ਦੇ ਨਿਊਜ਼ੀਲੈਂਡ ਦੌਰੇ ਲਈ ਬਦਲਵੇਂ ਖਿਡਾਰੀਆਂ ਦਾ ਐਲਾਨ ਕੀਤਾ।

31 ਸਾਲਾ ਸ਼੍ਰੇਅਸ ਅਈਅਰ ਤੋਂ ਇਲਾਵਾ, ਰਵੀ ਬਿਸ਼ਨੋਈ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਲਈ ਹੈ, ਜੋ ਸੱਟ ਕਾਰਨ ਬਾਹਰ ਹੋ ਗਏ ਸਨ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨਿਊਜ਼ੀਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ 21 ਜਨਵਰੀ ਨੂੰ ਨਾਗਪੁਰ ‘ਚ ਖੇਡਿਆ ਜਾਵੇਗਾ।

ਸ਼੍ਰੇਅਸ ਅਈਅਰ ਨੂੰ ਸਿਰਫ ਪਹਿਲੇ ਤਿੰਨ ਮੈਚਾਂ ਲਈ ਟੀ-20 ਟੀਮ ‘ਚ ਸ਼ਾਮਲ ਕੀਤਾ ਹੈ। ਸ਼੍ਰੇਅਸ ਪਿਛਲੇ ਸਾਲ 25 ਅਕਤੂਬਰ ਨੂੰ ਆਸਟ੍ਰੇਲੀਆ ਵਿਰੁੱਧ ਤੀਜੇ ਵਨਡੇ ‘ਚ ਜ਼ਖਮੀ ਹੋ ਗਿਆ ਸੀ। ਉਹ 11 ਜਨਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਪਹਿਲੇ ਵਨਡੇ ‘ਚ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸ ਆਇਆ ਸੀ।

ਸ਼੍ਰੇਅਸ ਅਈਅਰ ਨੇ ਆਖਰੀ ਵਾਰ ਦਸੰਬਰ 2023 ‘ਚ ਬੈਂਗਲੁਰੂ ‘ਚ ਆਸਟ੍ਰੇਲੀਆ ਵਿਰੁੱਧ ਟੀ-20 ਮੈਚ ਖੇਡਿਆ ਸੀ। ਉਨ੍ਹਾਂ ਨੇ 37 ਗੇਂਦਾਂ ‘ਚ 53 ਦੌੜਾਂ ਬਣਾਈਆਂ ਸਨ। ਭਾਰਤ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ ਸੀ |

ਸ਼੍ਰੇਅਸ ਅਈਅਰ ਦਾ ਟੀ-20 ਅੰਤਰਰਾਸ਼ਟਰੀ ਕਰੀਅਰ

ਅਈਅਰ ਨੇ ਆਪਣੇ ਕਰੀਅਰ ‘ਚ 51 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਵਿੱਚ, ਅਈਅਰ ਨੇ 8 ਅਰਧ-ਸੈਂਕੜਿਆਂ ਦੀ ਮੱਦਦ ਨਾਲ 1104 ਦੌੜਾਂ ਬਣਾਈਆਂ ਹਨ। ਆਈਪੀਐਲ 2025 ‘ਚ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਫਾਰਮ ਦਾ ਪ੍ਰਦਰਸ਼ਨ ਕੀਤਾ, 175.07 ਦੇ ਸਟ੍ਰਾਈਕ ਰੇਟ ਨਾਲ 604 ਦੌੜਾਂ ਬਣਾਈਆਂ ਅਤੇ ਪੰਜਾਬ ਕਿੰਗਜ਼ ਦੀ ਕਪਤਾਨੀ ਫਾਈਨਲ ‘ਚ ਕੀਤੀ।

ਭਾਰਤ ਦੀ ਅਪਡੇਟ ਕੀਤੀ ਟੀ-20 ਟੀਮ

ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼੍ਰੇਅਸ ਅਈਅਰ (ਪਹਿਲੇ ਤਿੰਨ ਟੀ-20 ਮੈਚਾਂ ਲਈ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ (ਉਪ-ਕਪਤਾਨ), ਰਿੰਕੂ ਸਿੰਘ, ਜਸਪ੍ਰੀਤ ਬੁਮਰਾਹ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਈਸ਼ਾਨ ਕਿਸ਼ਨ (ਵਿਕਟਕੀਪਰ) ਅਤੇ ਰਵੀ ਬਿਸ਼ਨੋਈ।

ਰਵੀ ਬਿਸ਼ਨੋਈ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਲੈਂਦਾ ਹੈ। ਉਨ੍ਹਾਂ ਨੇ ਆਖਰੀ ਵਾਰ ਜਨਵਰੀ 2025 ‘ਚ ਇੰਗਲੈਂਡ ਵਿਰੁੱਧ ਟੀ-20 ਮੈਚ ਖੇਡਿਆ ਸੀ। ਬਿਸ਼ਨੋਈ ਨੇ ਹੁਣ ਤੱਕ 42 ਟੀ-20 ਮੈਚਾਂ ‘ਚ 61 ਵਿਕਟਾਂ ਲਈਆਂ ਹਨ।

ਭਾਰਤ ਨੂੰ ਏਸ਼ੀਆ ਕੱਪ 2025 ਦੇ ਫਾਈਨਲ ‘ਚ ਪਹੁੰਚਾਉਣ ਵਾਲੇ ਤਿਲਕ ਵਰਮਾ ਦੀ ਸਰਜਰੀ ਹੋਈ ਹੈ। ਬੀਸੀਸੀਆਈ ਨੇ ਪੁਸ਼ਟੀ ਕੀਤੀ ਹੈ ਕਿ ਤਿਲਕ ਨੂੰ ਨਿਊਜ਼ੀਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਤਿੰਨ ਮੈਚਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਸੀਰੀਜ਼ 21 ਜਨਵਰੀ ਤੋਂ ਸ਼ੁਰੂ ਹੋਵੇਗੀ।

Read More: IND ਬਨਾਮ BAN U-19: ਬੰਗਲਾਦੇਸ਼ ਨੇ ਭਾਰਤ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ

ਵਿਦੇਸ਼

Scroll to Top