ਜਿਉਂਦਾ ਸੜੀਆਂ ਮਾਵਾਂ ਧੀਆਂ, ਚੱਲਦੀ ਗੱਡੀ ਨੂੰ ਲੱਗੀ ਅੱ.ਗ

17 ਜਨਵਰੀ 2026: ਸੰਗਰੂਰ (sangrur) ਦੇ ਸੁਲਰਘਰਟ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ, ਜਿੱਥੇ ਇੱਕ ਕਾਰ ਦਰੱਖਤ ਨਾਲ ਟਕਰਾਉਂਦੀ ਹੈ, ਕਾਰ ਟਕਰਾਉਣ ਤੋਂ ਬਾਅਦ ਉਸ ‘ਚ ਅੱਗ ਦੀਆਂ ਲਪਟਾਂ ਨਿਕਲ ਆਇਆ ਤੇ ਪੂਰੀ ਕਾਰ ਅੱਗ ਦੀ ਚਪੇਟ ਦੇ ਵਿੱਚ ਆ ਗਈ।

ਇਸ ਭਿਆਨਕ ਦ੍ਰਿਸ਼ ਵਿੱਚ, ਇੱਕ ਮਹਿਲਾ ਪੰਜਾਬ ਪੁਲਿਸ (punjab police) ਕਰਮਚਾਰੀ ਅਤੇ ਉਸਦੀ ਮਾਂ, ਜੋ ਕਾਰ ਵਿੱਚ ਸਵਾਰ ਸਨ, ਅੱਗ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਜ਼ਿੰਦਾ ਸੜ ਗਈਆਂ। ਮ੍ਰਿਤਕਾਂ ਦੀ ਪਛਾਣ ਸਰਬਜੀਤ ਕੌਰ ਅਤੇ ਉਸਦੀ ਮਾਂ ਵਜੋਂ ਹੋਈ ਹੈ। ਸਰਬਜੀਤ ਕੌਰ ਸੰਗਰੂਰ ਵਿੱਚ ਸੀਆਈਡੀ ਵਿਭਾਗ ਵਿੱਚ ਤਾਇਨਾਤ ਸੀ ਅਤੇ ਡਿਊਟੀ ਪ੍ਰਤੀ ਆਪਣੀ ਲਗਨ ਲਈ ਜਾਣੀ ਜਾਂਦੀ ਸੀ। ਸ਼ੱਕ ਹੈ ਕਿ ਧੁੰਦ ਕਾਰਨ ਇਹ ਹਾਦਸਾ ਹੋਇਆ ਹੋ ਸਕਦਾ ਹੈ।

ਚਸ਼ਮਦੀਦਾਂ ਅਨੁਸਾਰ, ਹਾਦਸਾ ਇੰਨਾ ਅਚਾਨਕ ਅਤੇ ਭਿਆਨਕ ਸੀ ਕਿ ਕਾਰ ਦਰੱਖਤ ਨਾਲ ਟਕਰਾਉਣ ਤੋਂ ਤੁਰੰਤ ਬਾਅਦ ਅੱਗ ਲੱਗ ਗਈ। ਅੱਗ ਨੇ ਕੁਝ ਹੀ ਪਲਾਂ ਵਿੱਚ ਪੂਰੀ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦਿੜਬਾ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Read More: ਬਠਿੰਡਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਜਣਿਆਂ ਦੀ ਮੌ.ਤ

ਵਿਦੇਸ਼

Scroll to Top