ਸਪੋਰਟਸ, 10 ਜਨਵਰੀ 2026: GG ਬਨਾਮ UPW: ਗੁਜਰਾਤ ਜਾਇੰਟਸ (GG) ਨੇ ਮਹਿਲਾ ਪ੍ਰੀਮੀਅਰ ਲੀਗ 2026 ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਗੁਜਰਾਤ ਨੇ ਸ਼ਨੀਵਾਰ ਨੂੰ ਪਹਿਲੇ ਮੈਚ ‘ਚ ਯੂਪੀ ਵਾਰੀਅਰਜ਼ (UPW) ਨੂੰ 10 ਦੌੜਾਂ ਨਾਲ ਹਰਾ ਦਿੱਤਾ।
ਡੀ.ਵਾਈ ਪਾਟਿਲ ਸਟੇਡੀਅਮ ‘ਚ 208 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਯੂਪੀ 20 ਓਵਰਾਂ ‘ਚ 8 ਵਿਕਟਾਂ ‘ਤੇ ਸਿਰਫ਼ 197 ਦੌੜਾਂ ਹੀ ਬਣਾ ਸਕੀ। ਫੋਬੀ ਲਿਚਫੀਲਡ ਨੇ ਸਭ ਤੋਂ ਵੱਧ 78 ਦੌੜਾਂ ਬਣਾਈਆਂ। ਰੇਣੂਕਾ ਸਿੰਘ ਠਾਕੁਰ, ਸੋਫੀ ਡੇਵਾਈਨ ਅਤੇ ਜਾਰਜੀਆ ਨੇ ਗੁਜਰਾਤ ਲਈ ਦੋ-ਦੋ ਵਿਕਟਾਂ ਲਈਆਂ। ਕਪਤਾਨ ਐਸ਼ਲੇ ਗਾਰਡਨਰ ਅਤੇ ਰਾਜੇਸ਼ਵਰੀ ਗਾਇਕਵਾੜ ਨੇ ਇੱਕ-ਇੱਕ ਵਿਕਟ ਲਈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 207 ਦੌੜਾਂ ਬਣਾਈਆਂ, ਜੋ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ ਸੀ। ਕਪਤਾਨ ਐਸ਼ਲੇ ਗਾਰਡਨਰ ਨੇ 65 ਅਤੇ ਅਨੁਸ਼ਕਾ ਸ਼ਰਮਾ ਨੇ 44 ਦੌੜਾਂ ਬਣਾਈਆਂ। ਦੋਵਾਂ ਨੇ 103 ਦੌੜਾਂ ਦੀ ਸਾਂਝੇਦਾਰੀ ਕੀਤੀ। ਸੋਫੀ ਡੇਵਾਈਨ 38 ਦੌੜਾਂ ਬਣਾ ਕੇ ਆਊਟ ਹੋ ਗਈ। ਸੋਫੀ ਏਕਲਸਟੋਨ ਨੇ ਦੋ ਵਿਕਟਾਂ ਲਈਆਂ।
ਗੁਜਰਾਤ-ਯੂਪੀ ਮੈਚ ‘ਚ ਕੁੱਲ 21 ਛੱਕੇ ਮਾਰੇ ਗਏ, ਜਿਸ ਨਾਲ ਮਹਿਲਾ ਟੀ-20 ਇਤਿਹਾਸ ‘ਚ ਇੱਕ ਮੈਚ ਵਿੱਚ ਸਭ ਤੋਂ ਵੱਧ ਛੱਕੇ ਲੱਗਣ ਦਾ ਰਿਕਾਰਡ ਬਣਿਆ। ਪਿਛਲਾ ਰਿਕਾਰਡ 19 ਛੱਕਿਆਂ ਦਾ ਸੀ, ਜੋ WBBL 2017-18 ਸੀਜ਼ਨ ‘ਚ ਸਿਕਸਰਸ ਬਨਾਮ ਸਟਾਰਸ ਮੈਚ ਅਤੇ WPL 2024 ਵਿੱਚ RCB ਬਨਾਮ DC ਮੈਚ ‘ਚ ਬਣਾਇਆ ਸੀ।
Read More: ਬੰਗਲਾਦੇਸ਼ ਦੇ ਭਾਰਤ ‘ਚ ਟੀ-20 ਵਿਸ਼ਵ ਕੱਪ ਨਾ ਖੇਡਣ ‘ਤੇ BCCI ਨੇ ਤੋੜੀ ਚੁੱਪੀ




