ਮੋਹਾਲੀ, 10 ਜਨਵਰੀ 2026: ‘ਆਪ’ ਦੇ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਨੇ ਅੱਜ ਮੋਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਨਵੇ ਤਿਆਰ ਕੀਤੇ ਛੇ ਬੈਡਮਿੰਟਨ ਕੋਰਟਾਂ ਅਤੇ ਦੋ ਵਾਲੀਬਾਲ ਕੋਰਟਾਂ ਦਾ ਉਦਘਾਟਨ ਕੀਤਾ ਹੈ। ਇਸ ਪਹਿਲ ਰਾਹੀਂ ਜ਼ਮੀਨੀ ਪੱਧਰ ‘ਤੇ ਖੇਡਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤੀ ਮਿਲੀ ਹੈ।
ਇਹ ਖੇਡ ਸਹੂਲਤਾਂ ਸੰਸਦ ਮੈਂਬਰ ਲੋਕਲ ਏਰੀਆ ਡਿਵੈਲਪਮੈਂਟ ਸਕੀਮ (MPLADS) ਦੇ ਫੰਡਾਂ ਨਾਲ ਤਿਆਰ ਕੀਤੀਆਂ ਹਨ ਅਤੇ ਇਹ ਫੇਜ਼-11, ਸੈਕਟਰ-79, ਸੈਕਟਰ-74 (ਇੰਡਸਟ੍ਰੀਅਲ ਏਰੀਆ), ਪਿੰਡ ਧੁਰਾਲੀ ਅਤੇ ਪਿੰਡ ਮੋਟੇ ਮਾਜਰਾ ‘ਚ ਸਥਿਤ ਹਨ।
ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਖੇਡਾਂ ‘ਚ ਨਿਵੇਸ਼ ਕਰਨਾ ਦੇਸ਼ ਦੇ ਉੱਜਵਲ ਭਵਿੱਖ ਵੱਲ ਵਧਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਾਰਿਆ ਲਈ ਚੰਗੀ ਤਰ੍ਹਾਂ ਸੰਭਾਲੀਆਂ ਖੇਡ ਸਹੂਲਤਾਂ ਨੌਜਵਾਨਾਂ ‘ਚ ਅਨੁਸ਼ਾਸਨ, ਟੀਮ ਵਰਕ, ਤੰਦਰੁਸਤੀ ਅਤੇ ਸਕਾਰਾਤਮਕ ਆਦਤਾਂ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ‘ਚ ਮੱਦਦਗਾਰ ਸਾਬਤ ਹੁੰਦੀਆਂ ਹਨ।
ਉਨ੍ਹਾਂ ਨੇ ਕਿਹਾ “ਮੋਹਾਲੀ ਵਿੱਚ 6 ਬੈਡਮਿੰਟਨ ਕੋਰਟਾਂ ਅਤੇ 2 ਵਾਲੀਬਾਲ ਕੋਰਟਾਂ ਦਾ ਉਦਘਾਟਨ ਕਰਕੇ ਮੈਨੂੰ ਮਾਣ ਹੈ। ਮੇਰੇ MPLADS ਫੰਡਾਂ ਨਾਲ ਬਣਾਇਆ ਇਹ ਖੇਡ ਢਾਂਚਾ ਨੌਜਵਾਨਾਂ ਲਈ ਸਿਹਤਮੰਦ ਆਦਤਾਂ ਅਤੇ ਚਮਕਦਾਰ ਭਵਿੱਖ ਦਾ ਰਾਹ ਖੋਲ੍ਹਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਕੋਰਟਾਂ ਸਿਰਫ਼ ਕੰਕਰੀਟ ਦੀਆਂ ਬਣਾਵਟਾਂ ਨਹੀਂ ਹਨ, ਇਹ ਉਹ ਸੁਰੱਖਿਅਤ ਥਾਵਾਂ ਹਨ, ਜਿੱਥੇ ਸਾਡੇ ਨੌਜਵਾਨ ਖੇਡ ਅੱਗੇ ਵਧ ਸਕਦੇ ਹਨ ਅਤੇ ਮੁਕਾਬਲਾ ਕਰ ਸਕਦੇ ਹਨ | ਇਸਦਾ ਨਾਲ ਹੀ ਨੌਜਵਾਨ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ।
ਸਥਾਨਕ ਵਸਨੀਕਾਂ, ਖਿਡਾਰੀਆਂ ਅਤੇ ਨੌਜਵਾਨ ਗਰੁੱਪਾਂ ਨੇ ਇਸ ਪਹਲ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਨਵੀਆਂ ਸਹੂਲਤਾਂ ਸੁਵਿਧਾਜਨਕ ਅਤੇ ਵਿਵਸਥਿਤ ਖੇਡਾਂ ਤੱਕ ਪਹੁੰਚ ‘ਚ ਮਹੱਤਵਪੂਰਨ ਸੁਧਾਰ ਲਿਆਉਣਗੀਆਂ |
ਰਾਘਵ ਚੱਢਾ ਨੇ ਦੁਹਰਾਇਆ ਕਿ ਸਮੁਦਾਇਕ ਪੱਧਰ ‘ਤੇ ਖੇਡ ਢਾਂਚੇ ਦਾ ਵਿਸਥਾਰ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗਾ, ਜੋ ਕਿ ਪੰਜਾਬ ‘ਚ ਨੌਜਵਾਨਾਂ ਨੂੰ ਸਸ਼ਕਤ ਕਰਨ ਅਤੇ ਸਮੂਹਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਨ੍ਹਾਂ ਦੇ ਵਿਸ਼ਾਲ ਦ੍ਰਿਸ਼ਟੀਕੋਣ ਦਾ ਹਿੱਸਾ ਹੈ।
Read More: ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਠੰਡ ਕਾਰਨ ਸਕੂਲਾਂ ਦੀ ਛੁੱਟੀਆਂ ‘ਚ 13 ਜਨਵਰੀ ਤੱਕ ਵਾਧਾ




