ਪੱਛਮੀ ਬੰਗਾਲ, 09 ਜਨਵਰੀ 2026: ਤ੍ਰਿਣਮੂਲ ਕਾਂਗਰਸ (ਟੀਐਮਸੀ) ਵੀਰਵਾਰ ਨੂੰ ਪੱਛਮੀ ਬੰਗਾਲ ਵਿੱਚ ਟੀਐਮਸੀ ਦੇ ਆਈਟੀ ਸੈੱਲ ਮੁਖੀ ਦੇ ਟਿਕਾਣਿਆਂ ‘ਤੇ ਈਡੀ ਦੇ ਛਾਪਿਆਂ ਵਿਰੁੱਧ ਦਿੱਲੀ ਤੋਂ ਕੋਲਕਾਤਾ ਤੱਕ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਈਡੀ ਵਿਰੁੱਧ ਦੋ ਐਫ.ਆਈ.ਆਰ ਦਰਜ ਕੀਤੀਆਂ ਹਨ ਅਤੇ ਕੋਲਕਾਤਾ ‘ਚ ਇੱਕ ਮਾਰਚ ਦੀ ਅਗਵਾਈ ਵੀ ਕੀਤੀ ਹੈ।
ਇਸ ਦੌਰਾਨ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਪੈੱਨ ਡਰਾਈਵ ਹਨ। ਉਨ੍ਹਾਂ ਕਿਹਾ, “ਕੋਲਾ ਘਪਲੇ ਦੇ ਫੰਡ ਦਿੱਲੀ ‘ਚ ਸੀਨੀਅਰ ਭਾਜਪਾ ਆਗੂਆਂ ਤੱਕ ਪਹੁੰਚਦੇ ਹਨ। ਮੇਰੇ ਕੋਲ ਇਸ ਦੇ ਸਬੂਤ ਹਨ। ਜੇਕਰ ਲੋੜ ਪਈ ਤਾਂ ਮੈਂ ਇਸਨੂੰ ਜਨਤਾ ਦੇ ਸਾਹਮਣੇ ਪੇਸ਼ ਕਰ ਸਕਦੀ ਹਾਂ।”
ਇਸ ਦੌਰਾਨ, ਕਲਕੱਤਾ ਹਾਈ ਕੋਰਟ ਨੇ ਅਦਾਲਤ ਦੇ ਕੰਪਲੈਕਸ ‘ਚ ਵੱਡੀ ਭੀੜ ਅਤੇ ਹੰਗਾਮੇ ਕਾਰਨ ਈਡੀ ਦੀ ਪਟੀਸ਼ਨ ‘ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਪਟੀਸ਼ਨ ‘ਚ ਛਾਪੇਮਾਰੀ ਦੌਰਾਨ ਕਥਿਤ ਤੌਰ ‘ਤੇ ਦਖਲ ਦੇਣ ਲਈ ਮਮਤਾ ਬੈਨਰਜੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।
ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ‘ਚ ਬੈਠੇ ਇੱਕ ਅਧਿਕਾਰੀ ਨੇ ਪਹਿਲਾਂ ਅਮਿਤ ਸ਼ਾਹ ਦੇ ਸਹਿਕਾਰਤਾ ਵਿਭਾਗ ਦੇ ਸਕੱਤਰ ਵਜੋਂ ਸੇਵਾ ਨਿਭਾਈ ਸੀ। ਮੈਨੂੰ ਇਸ ‘ਤੇ ਕੋਈ ਨਿੱਜੀ ਇਤਰਾਜ਼ ਨਹੀਂ ਹੈ, ਪਰ ਭਾਜਪਾ ਨੇ ਹਰਿਆਣਾ ਅਤੇ ਬਿਹਾਰ ‘ਚ ਜ਼ਬਰਦਸਤੀ ਸੱਤਾ ਹਾਸਲ ਕੀਤੀ, ਅਤੇ ਹੁਣ ਬੰਗਾਲ ‘ਚ ਵੀ ਇਹੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ਬਜ਼ੁਰਗ ਅਤੇ ਗਰਭਵਤੀ ਔਰਤਾਂ ਸਮੇਤ ਸਥਾਨਕ ਲੋਕਾਂ ਨੂੰ ਐਸਆਈਆਰ ਦੇ ਨਾਮ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਬੰਗਾਲੀ ਬੋਲਣ ਵਾਲੇ ਲੋਕਾਂ ਨੂੰ ਬੰਗਲਾਦੇਸ਼ੀ ਕਿਹਾ ਜਾ ਰਿਹਾ ਹੈ। ਭਾਜਪਾ ਰੋਹਿੰਗਿਆਵਾਂ ਬਾਰੇ ਗੱਲ ਕਰਦੀ ਹੈ, ਪਰ ਜੇਕਰ ਅਸਾਮ ‘ਚ ਰੋਹਿੰਗਿਆ ਹਨ, ਤਾਂ ਉੱਥੇ SIR ਕਿਉਂ ਨਹੀਂ ਲਾਗੂ ਕੀਤਾ ?
ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ED ਨੇ ਛਾਪੇਮਾਰੀ ਦੌਰਾਨ ਪਾਰਟੀ ਦਾ ਡੇਟਾ ਅਤੇ ਰਣਨੀਤੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਕੱਲ੍ਹ ED ਦੀ ਕਾਰਵਾਈ ਦੌਰਾਨ ਸਾਈਟ ਦਾ ਦੌਰਾ ਕੀਤਾ ਅਤੇ ਕੁਝ ਵੀ ਗਲਤ ਨਹੀਂ ਕੀਤਾ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਨੂੰ ਦਿੱਲੀ’ਚ ਗ੍ਰਹਿ ਮੰਤਰਾਲੇ ਦੇ ਬਾਹਰ ਪਾਰਟੀ ਦੇ ਅੱਠ ਸੰਸਦ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਡੇਰੇਕ ਓ’ਬ੍ਰਾਇਨ, ਮਹੂਆ ਮੋਇਤਰਾ ਅਤੇ ਕੀਰਤੀ ਆਜ਼ਾਦ ਨੂੰ ਨਾਅਰੇ ਲਗਾਉਂਦੇ ਦੇਖਿਆ । ਵਿਰੋਧ ਪ੍ਰਦਰਸ਼ਨ ਦੌਰਾਨ ਧੱਕਾ-ਮੁੱਕੀ ਹੋਈ ਅਤੇ ਕੁਝ ਸੰਸਦ ਮੈਂਬਰ ਡਿੱਗ ਵੀ ਪਏ। ਪੁਲਿਸ ਨੇ ਸਵੇਰੇ 10 ਵਜੇ ਸੰਸਦ ਮੈਂਬਰਾਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਦੁਪਹਿਰ 12 ਵਜੇ ਉਨ੍ਹਾਂ ਨੂੰ ਛੱਡ ਦਿੱਤਾ।
Read More: ਈਡੀ ਦੇ ਛਾਪਿਆਂ ਖ਼ਿਲਾਫ ਦਿੱਲੀ ‘ਚ TMC ਸੰਸਦ ਮੈਂਬਰਾਂ ਦਾ ਵਿਰੋਧ ਪ੍ਰਦਰਸ਼ਨ, ਪੁਲਿਸ ਨਾਲ ਝੜੱਪ




