ਸਰਫਰਾਜ਼ ਖਾਨ

ਸਰਫਰਾਜ਼ ਖਾਨ ਲਿਸਟ-ਏ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲਾ ਭਾਰਤੀ ਬਣਿਆ

ਸਪੋਰਟਸ, 08 ਜਨਵਰੀ 2026: Sarfaraz Khan news: ਮੁੰਬਈ ਦੇ ਬੱਲੇਬਾਜ਼ ਸਰਫਰਾਜ਼ ਖਾਨ ਲਿਸਟ ਏ ਕ੍ਰਿਕਟ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਸਰਫਰਾਜ਼ ਨੇ ਵੀਰਵਾਰ ਨੂੰ ਵਿਜੇ ਹਜ਼ਾਰੇ ਟਰਾਫੀ (VHT) ‘ਚ ਪੰਜਾਬ ਦੇ ਖ਼ਿਲਾਫ 15 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕੀਤਾ। ਹਾਲਾਂਕਿ, ਸਰਫਰਾਜ਼ ਆਪਣੀ ਟੀਮ ਨੂੰ ਜਿੱਤ ਵੱਲ ਲੈ ਨਹੀਂ ਜਾ ਸਕੇ।

ਜੈਪੁਰ ‘ਚ ਖੇਡੇ ਗਏ ਮੈਚ ‘ਚ ਪੰਜਾਬ ਨੇ ਮੁੰਬਈ ਉੱਤੇ ਇੱਕ ਦੌੜ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਉਨ੍ਹਾਂ ਨੇ 45.1 ਓਵਰਾਂ ‘ਚ ਆਲ ਆਊਟ 216 ਦੌੜਾਂ ਬਣਾਈਆਂ। ਫਿਰ ਉਨ੍ਹਾਂ ਨੇ ਮੁੰਬਈ ਨੂੰ 26.2 ਓਵਰਾਂ ‘ਚ 215 ਦੌੜਾਂ ‘ਤੇ ਆਊਟ ਕਰ ਦਿੱਤਾ। ਮਯੰਕ ਮਾਰਕੰਡੇ ਅਤੇ ਗੁਰਨੂਰ ਬਰਾੜ ਨੇ ਚਾਰ-ਚਾਰ ਵਿਕਟਾਂ ਲਈਆਂ।

ਗਾਇਕਵਾੜ ਦੀ ਵਿਜੇ ਹਜ਼ਾਰੇ ਟਰਾਫੀ ‘ਚ ਸਭ ਤੋਂ ਵੱਧ ਸੈਂਕੜਿਆਂ ਦੀ ਬਰਾਬਰੀ

ਮਹਾਰਾਸ਼ਟਰ ਦੇ ਕਪਤਾਨ ਰੁਤੁਰਾਜ ਗਾਇਕਵਾੜ ਨੇ ਜੈਪੁਰ ਵਿੱਚ ਗੋਆ ਦੇ ਖ਼ਿਲਾਫ ਨਾਬਾਦ 134 ਦੌੜਾਂ ਬਣਾਈਆਂ। ਉਨ੍ਹਾਂ ਨੇ ਵਿਜੇ ਹਜ਼ਾਰੇ ਟਰਾਫੀ ‘ਚ ਆਪਣਾ 15ਵਾਂ ਸੈਂਕੜਾ ਲਗਾਇਆ। ਇਸ ਦੇ ਨਾਲ, ਗਾਇਕਵਾੜ ਨੇ ਸਭ ਤੋਂ ਵੱਧ ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ। ਮਹਾਰਾਸ਼ਟਰ ਦੇ ਅੰਕਿਤ ਬਾਵਾਨੇ ਦੇ ਵੀ 15 ਸੈਂਕੜੇ ਹਨ।

ਰੁਤੁਰਾਜ ਗਾਇਕਵਾੜ ਨੇ ਕਪਤਾਨੀ ਦੀ ਪਾਰੀ ਖੇਡੀ ਅਤੇ ਗੋਆ ਵਿਰੁੱਧ ਸੈਂਕੜਾ ਲਗਾਇਆ। ਉਨ੍ਹਾਂ ਦੇ ਸੈਂਕੜੇ ਨੇ ਮਹਾਰਾਸ਼ਟਰ ਨੂੰ 50 ਓਵਰਾਂ ‘ਚ 249 ਦੌੜਾਂ ਬਣਾਉਣ ‘ਚ ਮੱਦਦ ਕੀਤੀ। ਗਾਇਕਵਾੜ 134 ਦੌੜਾਂ ‘ਤੇ ਨਾਬਾਦ ਰਹੇ। ਅੱਧੀ ਟੀਮ 25 ਦੌੜਾਂ ‘ਤੇ ਅਤੇ 52 ਦੌੜਾਂ ‘ਤੇ 6 ਵਿਕਟਾਂ ਗੁਆਉਣ ਤੋਂ ਬਾਅਦ ਇਹ ਇੱਕ ਸ਼ਾਨਦਾਰ ਸਕੋਰ ਹੈ।

ਵਿਜੇ ਹਜ਼ਾਰੇ ਟਰਾਫੀ ਦੇ ਹੋਰ ਮੈਚਾਂ ਦੇ ਨਤੀਜੇ ਇਸ ਤਰ੍ਹਾਂ ਹਨ |

ਆਂਧਰਾ ਪ੍ਰਦੇਸ਼ ਨੇ ਬੰਗਲੁਰੂ ‘ਚ ਸਰਵਿਸਿਜ਼ ਨੂੰ 5 ਵਿਕਟਾਂ ਨਾਲ ਹਰਾਇਆ।
ਦਿੱਲੀ ਨੇ ਬੰਗਲੁਰੂ ‘ਚ ਹਰਿਆਣਾ ਨੂੰ 9 ਵਿਕਟਾਂ ਨਾਲ ਹਰਾਇਆ।
ਬੰਗਲੁਰੂ ‘ਚ ਸੌਰਾਸ਼ਟਰ ਨੇ ਗੁਜਰਾਤ ਨੂੰ 145 ਦੌੜਾਂ ਨਾਲ ਹਰਾਇਆ।
ਜੈਪੁਰ ‘ਚ ਹਿਮਾਚਲ ਪ੍ਰਦੇਸ਼ ਨੇ ਸਿੱਕਮ ਨੂੰ 9 ਵਿਕਟਾਂ ਨਾਲ ਹਰਾਇਆ।
ਰਾਜਕੋਟ ‘ਚ ਉੱਤਰ ਪ੍ਰਦੇਸ਼ ਨੇ ਬੰਗਾਲ ਨੂੰ 5 ਵਿਕਟਾਂ ਨਾਲ ਹਰਾਇਆ।
ਰਾਜਕੋਟ ‘ਚ ਵਿਦਰਭ ਨੇ ਅਸਾਮ ਨੂੰ 160 ਦੌੜਾਂ ਨਾਲ ਹਰਾਇਆ।
ਤਾਮਿਲਨਾਡੂ ਨੇ ਅਹਿਮਦਾਬਾਦ ‘ਚ ਕੇਰਲਾ ਨੂੰ 77 ਦੌੜਾਂ ਨਾਲ ਹਰਾਇਆ।
ਮੱਧ ਪ੍ਰਦੇਸ਼ ਨੇ ਅਹਿਮਦਾਬਾਦ ‘ਚ ਕਰਨਾਟਕ ‘ਤੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਤ੍ਰਿਪੁਰਾ ਨੇ ਅਹਿਮਦਾਬਾਦ ‘ਚ ਝਾਰਖੰਡ ਨੂੰ 197 ਦੌੜਾਂ ਨਾਲ ਹਰਾਇਆ।
ਰਾਜਸਥਾਨ ਨੇ ਅਹਿਮਦਾਬਾਦ ‘ਚ ਪੁਡੂਚੇਰੀ ਨੂੰ 132 ਦੌੜਾਂ ਨਾਲ ਹਰਾਇਆ।

Read More: IND ਬਨਾਮ NZ: ਭਾਰਤੀ ਟੀਮ ਨੂੰ ਵੱਡਾ ਝਟਕਾ, ਤਿਲਕ ਵਰਮਾ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਤੋਂ ਬਾਹਰ

ਵਿਦੇਸ਼

Scroll to Top