ਸਪੋਰਟਸ, 06 ਜਨਵਰੀ 2026: AUS ਬਨਾਮ ENG Ashes: ਸਿਡਨੀ ਕ੍ਰਿਕਟ ਗਰਾਊਂਡ (SCG) ਵਿਖੇ ਖੇਡੇ ਜਾ ਰਹੇ ਐਸ਼ੇਜ਼ ਸੀਰੀਜ਼ ਦੇ ਪੰਜਵੇਂ ਟੈਸਟ ਦੇ ਤੀਜੇ ਦਿਨ ਆਸਟ੍ਰੇਲੀਆਈ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਸ਼ਾਨਦਾਰ ਸੈਂਕੜਾ ਲਗਾਇਆ। ਇਸਦੇ ਨਾਲ ਹੀ ਸਟੀਵ ਸਮਿਥ ਨੇ ਵੀ ਸੈਂਕੜਾ ਲਗਾਇਆ ਹੈ |
ਇਹ ਟ੍ਰੈਵਿਸ ਹੈੱਡ ਦਾ 12ਵਾਂ ਟੈਸਟ ਸੈਂਕੜਾ ਹੈ। ਇਹ ਮੌਜੂਦਾ ਐਸ਼ੇਜ਼ ਸੀਰੀਜ਼ ‘ਚ ਉਸਦਾ ਤੀਜਾ ਸੈਂਕੜਾ ਹੈ, ਅਤੇ ਸਿਡਨੀ ਕ੍ਰਿਕਟ ਗਰਾਊਂਡ ‘ਚ ਉਸਦਾ ਪਹਿਲਾ ਟੈਸਟ ਸੈਂਕੜਾ ਹੈ। ਇਹ ਟ੍ਰੈਵਿਸ ਹੈੱਡ ਨੇ ਪਹਿਲਾਂ ਪਰਥ ਅਤੇ ਐਡੀਲੇਡ ਟੈਸਟਾਂ ‘ਚ ਸੈਂਕੜੇ ਲਗਾਏ ਸਨ। ਇਸ ਪ੍ਰਦਰਸ਼ਨ ਦੇ ਨਾਲ, ਹੈੱਡ ਮੈਥਿਊ ਹੇਡਨ, ਐਲਿਸਟੇਅਰ ਕੁੱਕ, ਮਾਈਕਲ ਸਲੇਟਰ ਅਤੇ ਜੈਕ ਹੌਬਸ ਵਰਗੇ ਮਹਾਨ ਓਪਨਰਾਂ ਦੀ ਇੱਕ ਉੱਚ ਸੂਚੀ ‘ਚ ਸ਼ਾਮਲ ਹੋ ਗਿਆ, ਜਿਨ੍ਹਾਂ ਸਾਰਿਆਂ ਨੇ ਇੱਕ ਐਸ਼ੇਜ਼ ਸੀਰੀਜ਼ ‘ਚ ਤਿੰਨ ਸੈਂਕੜੇ ਲਗਾਏ ਹਨ।
ਤੀਜੇ ਦਿਨ ਦੁਪਹਿਰ ਦੇ ਖਾਣੇ ਤੱਕ, ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 281 ਦੌੜਾਂ ਬਣਾ ਲਈਆਂ ਸਨ। ਹੁਣ ਤੱਕ ਆਸਟ੍ਰੇਲੀਆ ਨੇ 7 ਵਿਕਟਾਂ ਗੁਆ ਕੇ 458 ਦੌੜਾਂ ਬਣਾ ਲਈਆਂ ਹਨ |
ਟ੍ਰੈਵਿਸ ਹੈੱਡ 162 ਦੌੜਾਂ ਬਣਾ ਕੇ ਆਊਟ ਹੋ ਗਏ । ਇਸ ਤੋਂ ਪਹਿਲਾਂ, ਦੂਜੇ ਦਿਨ ਸਟੰਪ ਤੱਕ, ਆਸਟ੍ਰੇਲੀਆ ਨੇ 2 ਵਿਕਟਾਂ ‘ਤੇ 166 ਦੌੜਾਂ ਬਣਾਈਆਂ ਸਨ, ਜਦੋਂ ਹੈੱਡ 91 ਦੌੜਾਂ ‘ਤੇ ਨਾਬਾਦ ਰਿਹਾ ਸੀ।
ਹੈੱਡ ਦੀ ਪਾਰੀ ਦੌਰਾਨ, ਉਸਨੂੰ 121 ਦੌੜਾਂ ਦੇ ਸਕੋਰ ‘ਤੇ ਜੀਵਨਦਾਨ ਮਿਲਿਆ । ਬਾਊਂਡਰੀ ‘ਤੇ ਫੀਲਡਿੰਗ ਕਰ ਰਹੇ ਵਿਲ ਜੈਕਸ ਨੇ ਬ੍ਰਾਇਡਨ ਕਾਰਸ ਦੇ ਗੇਂਦ ‘ਤੇ ਇੱਕ ਆਸਾਨ ਕੈਚ ਛੱਡਿਆ। ਫਿਰ ਹੈੱਡ ਨੇ ਇੰਗਲੈਂਡ ਦੇ ਗੇਂਦਬਾਜ਼ਾਂ ‘ਤੇ ਦਬਾਅ ਬਣਾਉਣਾ ਜਾਰੀ ਰੱਖਿਆ।
Read More: AUS ਬਨਾਮ ENG Ashes: ਆਸਟ੍ਰੇਲੀਆ ‘ਚ ਇੰਗਲੈਂਡ ਦੇ ਜੋ ਰੂਟ ਨੇ ਜੜਿਆ ਆਪਣਾ 41ਵਾਂ ਟੈਸਟ ਸੈਂਕੜਾ




