ਬੰਗਲਾਦੇਸ਼, 30 ਦਸੰਬਰ 2025: ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ‘ਚ ਸੋਮਵਾਰ ਸ਼ਾਮ ਨੂੰ ਇੱਕ ਕੱਪੜਾ ਫੈਕਟਰੀ ਦੇ ਅੰਦਰ ਗੋਲੀ ਲੱਗਣ ਨਾਲ ਇੱਕ 40 ਸਾਲਾ ਹਿੰਦੂ ਮਜ਼ਦੂਰ ਦੀ ਮੌਤ ਹੋ ਗਈ। ਪੁਲਿਸ ਦੇ ਮੁਤਾਬਕ ਇਹ ਘਟਨਾ ਇੱਕ ਸਾਥੀ ਕਰਮਚਾਰੀ ਦੁਆਰਾ ਅਚਾਨਕ ਗੋਲੀ ਚੱਲਣ ਕਾਰਨ ਵਾਪਰੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ‘ਚ ਕੰਮ ਕਰਦੇ ਸਮੇਂ ਇੱਕ ਹਥਿਆਰ ਗਲਤੀ ਨਾਲ ਚੱਲ ਗਿਆ, ਜੋ ਬਜੇਂਦਰ ਬਿਸਵਾਸ ਨੂੰ ਲੱਗ ਗਿਆ। ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਘਟਨਾ ਮੈਮਨਸਿੰਘ ਦੇ ਭਾਲੂਕਾ ਉਪ-ਜ਼ਿਲ੍ਹੇ ਦੇ ਮਹਿਰਾਬਾਰੀ ਖੇਤਰ ‘ਚ ਸੁਲਤਾਨਾ ਸਵੈਟਰਸ ਲਿਮਟਿਡ ‘ਚ ਵਾਪਰੀ। ਇਹ ਘਟਨਾ ਸ਼ਾਮ 6:45 ਵਜੇ ਦੇ ਕਰੀਬ ਵਾਪਰੀ। ਬਜੇਂਦਰ ਬਿਸਵਾਸ (42) ਭਾਲੂਕਾ ਉਪ-ਜ਼ਿਲ੍ਹੇ ‘ਚ ਸੁਲਤਾਨਾ ਸਵੈਟਰਸ ਲਿਮਟਿਡ ਫੈਕਟਰੀ ‘ਚ ਸੁਰੱਖਿਆ ਗਾਰਡ ਸੀ
ਪੁਲਿਸ ਨੇ ਕਿਹਾ ਕਿ ਗੋਲੀਬਾਰੀ ਕਰਨ ਵਾਲੇ, 22 ਸਾਲਾ ਨੋਮਾਨ ਮੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਕਰਯੋਗ ਹੈ ਕਿ ਦੀਪੂ ਚੰਦਰ ਦਾਸ ਨੂੰ ਉਸੇ ਜ਼ਿਲ੍ਹੇ ‘ਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਬੰਗਲਾਦੇਸ਼ ‘ਚ ਹਾਲ ਹੀ ‘ਚ ਘੱਟ ਗਿਣਤੀਆਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ।
Read More: ਬੰਗਲਾਦੇਸ਼ ‘ਚ ਉਸਮਾਨ ਹਾਦੀ ਦੀ ਮੌ.ਤ ਬਾਅਦ ਹਿੰਸਾ ਭੜਕੀ, ਹਿੰਦੂ ਨੌਜਵਾਨ ਦਾ ਕ.ਤ.ਲ




