England Team Squad T20 WC

ICC T20 ਵਿਸ਼ਵ ਕੱਪ 2026 ਲਈ ਇੰਗਲੈਂਡ ਦੀ ਅਸਥਾਈ ਟੀਮ ਦਾ ਐਲਾਨ

ਸਪੋਰਟਸ, 30 ਦਸੰਬਰ 2025: ਇੰਗਲੈਂਡ ਕ੍ਰਿਕਟ ਬੋਰਡ (ECB) ਨੇ ICC ਪੁਰਸ਼ T20 ਵਿਸ਼ਵ ਕੱਪ 2026 ਲਈ ਇੰਗਲੈਂਡ ਦੀ ਅਸਥਾਈ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼੍ਰੀਲੰਕਾ ਖਿਲਾਫ਼ ਵਨਡੇ ਅਤੇ T20 ਸੀਰੀਜ਼ ਲਈ ਟੀਮ ਵੀ ਜਾਰੀ ਕਰ ਦਿੱਤੀ ਹੈ। ਇਸ ਦੌਰੇ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦੀ ਤਿਆਰੀ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਹੈਰੀ ਬਰੂਕ ਨੂੰ T20 ਵਿਸ਼ਵ ਕੱਪ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਜੋਸ਼ ਟੌਂਗ ਵੀ ਇਸ 15 ਖਿਡਾਰੀਆਂ ਦੀ ਟੀਮ’ਚ ਸ਼ਾਮਲ ਹੈ। ਟੌਂਗ ਨੇ ਅਜੇ ਤੱਕ ਆਪਣਾ ਅੰਤਰਰਾਸ਼ਟਰੀ ਸੀਮਤ ਓਵਰਾਂ ਦਾ ਕ੍ਰਿਕਟ ਡੈਬਿਊ ਨਹੀਂ ਕੀਤਾ ਹੈ। ਤੇਜ ਗੇਂਦਬਾਜ ਆਰਚਰ ਨੂੰ ਵਿਸ਼ਵ ਕੱਪ ਟੀਮ ‘ਚ ਸ਼ਾਮਲ ਕੀਤਾ ਗਿਆ ਹੈ

ਜੋਸ ਬਟਲਰ, ਸੈਮ ਕੁਰਾਨ, ਫਿਲ ਸਾਲਟ ਅਤੇ ਆਦਿਲ ਰਾਸ਼ਿਦ ਵਰਗੇ ਸੀਨੀਅਰ ਖਿਡਾਰੀਆਂ ਨੂੰ ਟੀਮ ਲਈ ਚੁਣਿਆ ਗਿਆ ਹੈ। ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਵਿਸ਼ਵ ਕੱਪ ਟੀਮ ‘ਚ ਸ਼ਾਮਲ ਕੀਤਾ ਗਿਆ ਹੈ, ਹਾਲਾਂਕਿ ਉਹ ਸ਼੍ਰੀਲੰਕਾ ਦੀ ਯਾਤਰਾ ਨਹੀਂ ਕਰੇਗਾ।

ਟੀ-20 ਵਿਸ਼ਵ ਕੱਪ ਲਈ ਇੰਗਲੈਂਡ ਦੀ ਟੀਮ

ਹੈਰੀ ਬਰੂਕ (ਕਪਤਾਨ), ਰੇਹਾਨ ਅਹਿਮਦ, ਜੋਫਰਾ ਆਰਚਰ, ਟੌਮ ਬੈਂਟਨ, ਜੈਕਬ ਬੈਥਲ, ਜੋਸ ਬਟਲਰ, ਸੈਮ ਕੁਰਨ, ਲੀਅਮ ਡਾਸਨ, ਬੇਨ ਡਕੇਟ, ਵਿਲ ਜੈਕਸ, ਜੈਮੀ ਓਵਰਟਨ, ਆਦਿਲ ਰਾਸ਼ਿਦ, ਫਿਲ ਸਾਲਟ, ਜੋਸ਼ ਟੰਗ, ਲਿਉੱਕ ਵੁੱਡ।

ਇੰਗਲੈਂਡ ਸ਼੍ਰੀਲੰਕਾ (ENG ਬਨਾਮ SL) ਦੌਰੇ ‘ਤੇ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚ ਖੇਡੇਗਾ। ਇਹ ਦੌਰਾ 22 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਜੋ ਰੂਟ ਦੀ ਵਨਡੇ ਟੀਮ ‘ਚ ਵਾਪਸੀ ਬੱਲੇਬਾਜ਼ੀ ਨੂੰ ਮਜ਼ਬੂਤ ​​ਕਰੇਗੀ। ਈਸੀਬੀ ਦੇ ਅਨੁਸਾਰ, ਇਹ ਸੀਰੀਜ਼ ਖਿਡਾਰੀਆਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਸਹੀ ਸੰਯੋਜਨ ਨੂੰ ਨਿਰਧਾਰਤ ਕਰਨ ਅਤੇ ਮਾਹੌਲ ਨੂੰ ਅਨੁਕੂਲ ਬਣਾਉਣ ਦਾ ਇੱਕ ਚੰਗਾ ਮੌਕਾ ਪ੍ਰਦਾਨ ਕਰੇਗੀ।

Read More: IND ਬਨਾਮ SL: ਭਾਰਤੀ ਮਹਿਲਾ ਟੀਮ ਨੇ ਅੰਤਰਰਾਸ਼ਟਰੀ ਟੀ-20 ‘ਚ ਬਣਾਇਆ ਸਭ ਤੋਂ ਵੱਡਾ ਸਕੋਰ, ਸ਼੍ਰੀਲੰਕਾ ਨੂੰ ਹਰਾਇਆ

ਵਿਦੇਸ਼

Scroll to Top