ਅਸਾਮ, 29 ਦਸੰਬਰ 2025: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਅਸਾਮ ਦੇ ਨਾਗਾਓਂ ‘ਚ ਬਟਾਦਰਵਾ ਪੁਨਰ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਸਮਾਗਮ ‘ਚ ਸ਼ਾਹ ਨੇ ਕਿਹਾ ਕਿ “ਹਿਮੰਤ ਬਿਸਵਾ ਸਰਮਾ ਨੇ ਬੰਗਲਾਦੇਸ਼ੀ ਘੁਸਪੈਠੀਆਂ ਤੋਂ ਇੱਕ ਲੱਖ ਬਿਘਾ ਜ਼ਮੀਨ ਮੁਕਤ ਕਰਵਾਈ ਹੈ। ਇਸੇ ਤਰ੍ਹਾਂ ਅਸੀਂ ਪੂਰੇ ਦੇਸ਼ ‘ਚੋਂ ਘੁਸਪੈਠੀਆਂ ਨੂੰ ਬਾਹਰ ਕੱਢਾਂਗੇ।”
ਉਨ੍ਹਾਂ ਨੇ ਕਿਹਾ ਕਿ “ਅੱਜ, ਮੈਂ ਗੋਪੀਨਾਥ ਬੋਰਦੋਲੋਈ ਨੂੰ ਯਾਦ ਕਰਨਾ ਚਾਹੁੰਦਾ ਹਾਂ। ਜੇਕਰ ਉਹ ਉੱਥੇ ਨਾ ਹੁੰਦੇ, ਤਾਂ ਅਸਾਮ ਅਤੇ ਪੂਰਾ ਉੱਤਰ-ਪੂਰਬ ਅੱਜ ਭਾਰਤ ਦਾ ਹਿੱਸਾ ਨਾ ਹੁੰਦਾ।” ਸ਼ਾਹ ਨੇ ਕਿਹਾ ਕਿ ਇਹ ਗੋਪੀਨਾਥ ਹੀ ਸਨ, ਜਿਨ੍ਹਾਂ ਨੇ ਜਵਾਹਰ ਲਾਲ ਨਹਿਰੂ ਨੂੰ ਅਸਾਮ ਨੂੰ ਭਾਰਤ ਦੇ ਅੰਦਰ ਰੱਖਣ ਲਈ ਮਜਬੂਰ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕੁਝ ਸੰਗਠਨਾਂ ਨਾਲ ਸ਼ਾਂਤੀ ਸਮਝੌਤੇ ਕੀਤੇ ਹਨ, ਜਿਨ੍ਹਾਂ ਦੀਆਂ 92% ਸ਼ਰਤਾਂ ਪੂਰੀਆਂ ਹੋ ਚੁੱਕੀਆਂ ਹਨ। ਅਸਾਮ ‘ਚ ਸ਼ਾਂਤੀ ਅਤੇ ਵਿਕਾਸ ਦੀ ਸਥਿਤੀ ਮਜ਼ਬੂਤ ਹੋਈ ਹੈ।
ਬਟਾਦਰਵਾ ਥਾਨ ਨਵ-ਵੈਸ਼ਨਵਵਾਦ ਦਾ ਕੇਂਦਰ ਹੈ। ਇਹ ਸਥਾਨ ਅਸਾਮ ਦੀ ਸੱਭਿਆਚਾਰਕ ਏਕਤਾ ਅਤੇ ਅਧਿਆਤਮਿਕ ਵਿਰਾਸਤ ਦਾ ਪ੍ਰਤੀਕ ਹੈ। ਇਹ ਪ੍ਰੋਜੈਕਟ ਸੈਰ-ਸਪਾਟਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਕਾਰਨ ਅਸਾਮ ‘ਚ ਸ਼ਾਂਤੀ, ਵਿਕਾਸ ਅਤੇ ਸੱਭਿਆਚਾਰਕ ਸੰਭਾਲ ਹੋ ਰਹੀ ਹੈ। ਗੁਹਾਟੀ ‘ਚ ਨਵੇਂ ਸੁਰੱਖਿਆ ਪ੍ਰਬੰਧ ਸ਼ਹਿਰ ਨੂੰ ਸੁਰੱਖਿਅਤ ਬਣਾਉਣਗੇ। ਇੱਕ ਵਾਰ ਫਿਰ, ਅਸਾਮ ਦੇ ਲੋਕਾਂ ਨੂੰ ਭਾਜਪਾ ਦਾ ਸਮਰਥਨ ਕਰਨਾ ਚਾਹੀਦਾ ਹੈ। ਅਸੀਂ ਪੂਰੇ ਅਸਾਮ ਨੂੰ ਘੁਸਪੈਠੀਆਂ ਤੋਂ ਮੁਕਤ ਕਰਾਂਗੇ। ਜੋ ਲੋਕ ਘੁਸਪੈਠੀਆਂ ਨੂੰ ਵੋਟ ਬੈਂਕ ਸਮਝਦੇ ਹਨ, ਉਹ ਕਦੇ ਵੀ ਅਜਿਹਾ ਨਹੀਂ ਕਰ ਸਕਦੇ।
ਅਮਿਤ ਸ਼ਾਹ ਨੇ ਅਸਾਮ ਨੇ ਡਾ. ਮਨਮੋਹਨ ਸਿੰਘ ਨੂੰ ਰਾਜ ਸਭਾ ਭੇਜਿਆ, ਪਰ ਉਹ ਸਿਰਫ਼ ਸੱਤ ਵਾਰ ਅਸਾਮ ਗਏ, ਜਿਨ੍ਹਾਂ ‘ਚੋਂ ਦੋ ਵਾਰ ਸਿਰਫ਼ ਆਪਣੇ ਰਾਜ ਸਭਾ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ₹227 ਕਰੋੜ ਦੀ ਲਾਗਤ ਨਾਲ ਬਟਾਦਰਵਾ ਥਾਨ ਵਿਖੇ ਮੁੜ ਵਿਕਸਤ ਸ਼੍ਰੀਮੰਤ ਸ਼ੰਕਰਦੇਵ ਅਵੀਰਭਵ ਖੇਤਰ ਦਾ ਉਦਘਾਟਨ ਕੀਤਾ।
Read More: ਅਮਿਤ ਸ਼ਾਹ ਦਾ ਅੱਜ ਅਸਾਮ ਦੌਰਾ, ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ




