ਚੰਡੀਗੜ੍ਹ, 26 ਦਸੰਬਰ 2025: ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਐਮਐਸਐਮਈ (MSME) ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ |ਇਨ੍ਹਾਂ ‘ਚ ਇਨਵੈਸਟ ਪੰਜਾਬ ਰਾਹੀਂ ਪ੍ਰੋਜੈਕਟਾਂ ਨੂੰ ਤੁਰੰਤ ਮਨਜ਼ੂਰੀਆਂ ਤੇ ਸੁਚਾਰੂ ਢੰਗ ਨਾਲ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਮੱਦਦ ਦੇਣਾ ਸ਼ਾਮਲ ਹੈ।
ਉਨ੍ਹਾਂ ਨੇ ਕਿਹਾ ਕਿ MSME ਪੰਜਾਬ ਦੀ ਉਦਯੋਗਿਕ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਜੋ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਨਵੀਨਤਾ ਅਤੇ ਸੰਤੁਲਿਤ ਖੇਤਰੀ ਵਿਕਾਸ ‘ਚ ਅਹਿਮ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਦਯੋਗਾਂ ਦੇ ਭਾਈਵਾਲਾਂ ਨਾਲ ਉਨ੍ਹਾਂ ਦੀਆਂ ਲੋੜਾਂ ਅਤੇ ਚੁਣੌਤੀਆਂ ਬਾਰੇ ਜਾਨਣ ਲਈ ਸੰਪਰਕ ‘ਚ ਹਨ | ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਪੰਜਾਬ ਨੂੰ ਨਿਵੇਸ਼ ਲਈ ਪਸੰਦੀਦਾ ਸਥਾਨ ਬਣਾਉਣਾ ਸਾਡਾ ਟੀਚਾ ਹੈ |
ਇਸ ਮੌਕੇ ਭਾਈਵਾਲ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਪੰਜਾਬ ਸਰਕਾਰ ਨਾਲ ਜੁੜਨ ਉਪਰੰਤ ਆਪਣੇ ਸਕਾਰਾਤਮਕ ਅਨੁਭਵ ਸਾਂਝੇ ਕੀਤੇ ਅਤੇ ਪੰਜਾਬ ‘ਚ ਆਪਣੇ ਭਵਿੱਖੀ ਨਿਵੇਸ਼ਾਂ ਅਤੇ ਯੋਜਨਾਵਾਂ ਬਾਰੇ ਵੀ ਦੱਸਿਆ | ਇਨ੍ਹਾਂ ਕੰਪਨੀਆਂ ਨੇ ਆਟੋ ਕੰਪੋਨੈਂਟਸ, ਲੌਜਿਸਟਿਕਸ ਅਤੇ ਵੇਅਰਹਾਊਸਿੰਗ, ਕੋਲਡ ਚੇਨ ਤੇ ਖੇਤੀਬਾੜੀ-ਬੁਨਿਆਦੀ ਢਾਂਚਾ ਅਤੇ ਨਵਿਆਉਣਯੋਗ ਊਰਜਾ ਨਿਰਮਾਣ ਵਰਗੇ ਮੁੱਖ ਖੇਤਰਾਂ ‘ਚ 400 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਨਿਵੇਸ਼ਾਂ ਤੋਂ ਪੰਜਾਬ ਦੇ ਐਮਐਸਐਮਈ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ‘ਚ ਸਹਾਇਤਾ ਮਿਲੇਗੀ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਕੰਪਨੀਆਂ ਵਾਰ ਨਿਵੇਸ਼ ਪ੍ਰਸਤਾਵ:
ਜੈ ਪਾਰਵਤੀ ਫੋਰਜ (ਆਟੋ ਕੰਪੋਨੈਂਟਸ), ਐਸ.ਏ.ਐਸ ਨਗਰ (ਮੋਹਾਲੀ)- 300 ਕਰੋੜ ਰੁਪਏ
ਕੋਵਾ ਫਾਸਟਨਰਜ਼ ਪ੍ਰਾਈਵੇਟ ਲਿਮਟਿਡ (ਆਟੋ ਕੰਪੋਨੈਂਟਸ / ਫਾਸਟਨਰ), ਲੁਧਿਆਣਾ – ₹50 ਕਰੋੜ ਰੁਪਏ
ਮੋਹਾਲੀ ਲੌਜਿਸਟਿਕਸ (ਵੇਅਰਹਾਊਸਿੰਗ ਅਤੇ ਲੌਜਿਸਟਿਕਸ), ਐਸ.ਏ.ਐਸ ਨਗਰ (ਮੋਹਾਲੀ)- 10 ਕਰੋੜ ਰੁਪਏਰੁਪਏ
ਇਸਦੇ ਨਾਲ ਹੀ ਲੂਥਰਾ ਕੋਲਡ ਸਟੋਰੇਜ (ਕੋਲਡ ਚੇਨ/ ਐਗਰੀ-ਲੌਜਿਸਟਿਕਸ), ਲੁਧਿਆਣਾ – 10–12 ਕਰੋੜ ਰੁਪਏ |
ਰੋਸ਼ਨੀ ਰੀਨਿਊਏਬਲਜ਼ ਐਲ.ਐਲ.ਪੀ. (ਰੀਨਿਊਏਬਲਜ਼ ਐਨਰਜੀ- ਸੋਲਰ ਮੈਨੂਫੈਕਚਰਿੰਗ), ਫ਼ਤਿਹਗੜ੍ਹ ਸਾਹਿਬ – 100 ਕਰੋੜ ਰੁਪਏ (ਪੜਾਅ I) ਅਤੇ ਅਗਲੇ ਪੜਾਵਾਂ ‘ਚ 300 ਕਰੋੜ ਰੁਪਏ
Read More: ਅੰਬਰ ਗਰੁੱਪ ਵੱਲੋਂ ਰਾਜਪੁਰਾ ਵਿਖੇ ਖੋਜ ਤੇ ਵਿਕਾਸ ਕੇਂਦਰ ‘ਚ 500 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ




