Vijay Hazare Trophy 2025

ਵਿਜੇ ਹਜ਼ਾਰੇ ਟਰਾਫੀ ‘ਚ ਰੋਹਿਤ ਸ਼ਰਮਾ ਦਾ 62 ਗੇਂਦਾਂ ‘ਤੇ ਸਿੱਕਮ ਖਿਲਾਫ ਤੂਫਾਨੀ ਸੈਂਕੜਾ

ਸਪੋਰਟਸ, 24 ਦਸੰਬਰ 2025: Vijay Hazare Trophy 2025: ਭਾਰਤ ਟੀਮ ਦੇ ਦੋ ਸਭ ਤੋਂ ਵੱਡੇ ਸੁਪਰਸਟਾਰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਇੱਕ ਵਾਰ ਫਿਰ ਘਰੇਲੂ ਕ੍ਰਿਕਟ ਖੇਡਦੇ ਹੋਏ ਦਿਖਾਈ ਦੇ ਰਹੇ ਹਨ। ਦੋਵੇਂ ਦਿੱਗਜ ਵਿਜੇ ਹਜ਼ਾਰੇ ਟਰਾਫੀ 2025 ‘ਚ ਆਪਣੀਆਂ-ਆਪਣੀਆਂ ਟੀਮਾਂ ਲਈ ਮੈਦਾਨ ‘ਚ ਉਤਰੇ ਹਨ ਅਤੇ ਬੱਲੇਬਾਜ਼ੀ ਨਾਲ ਧਮਾਲ ਮਚਾ ਦਿੱਤੀ ਹੈ। ਦਿੱਲੀ ਲਈ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਨੇ ਆਂਧਰਾ ਪ੍ਰਦੇਸ਼ ਦੇ ਖਿਲਾਫ ਅਰਧ ਸੈਂਕੜਾ ਲਗਾਇਆ, ਜਦੋਂ ਕਿ ਮੁੰਬਈ ਲਈ ਖੇਡਦੇ ਹੋਏ ਰੋਹਿਤ ਸ਼ਰਮਾ ਨੇ ਸਿੱਕਮ ਦੇ ਖਿਲਾਫ ਤੂਫਾਨੀ ਸੈਂਕੜਾ ਲਗਾਇਆ। ਰੋਹਿਤ ਸ਼ਰਮਾ 155 ਦੌੜਾਂ ਬਣਾ ਕੇ ਨਾਬਾਦ ਰਿਹਾ |

ਦਿੱਲੀ ਅਤੇ ਆਂਧਰਾ ਪ੍ਰਦੇਸ਼ ਦੇ ਵਿਚਾਲੇ ਮੈਚ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਵਿਖੇ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਰਾਟ ਕੋਹਲੀ ਦਿੱਲੀ ਟੀਮ ਦਾ ਹਿੱਸਾ ਹਨ, ਜਦੋਂ ਕਿ ਰਿਸ਼ਭ ਪੰਤ ਟੀਮ ਦੀ ਕਪਤਾਨੀ ਕਰ ਰਹੇ ਹਨ। ਇਹ ਮੈਚ ਅਸਲ ‘ਚ ਬੰਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ‘ਚ ਹੋਣਾ ਸੀ, ਪਰ ਆਖਰੀ ਸਮੇਂ ‘ਤੇ ਸਥਾਨ ਬਦਲ ਦਿੱਤਾ ਗਿਆ। ਘਰੇਲੂ ਕ੍ਰਿਕਟ ‘ਚ ਕੋਹਲੀ ਦੀ ਮੌਜੂਦਗੀ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰ ਰਹੀ ਹੈ।

ਆਂਧਰਾ ਪ੍ਰਦੇਸ਼ ਨੇ 50 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 298 ਦੌੜਾਂ ਬਣਾਈਆਂ। ਜਵਾਬ ‘ਚ ਦਿੱਲੀ ਨੇ ਬੱਲੇਬਾਜ਼ੀ ਜਾਰੀ ਰੱਖੀ। ਇਹ ਖ਼ਬਰ ਲਿਖੇ ਜਾਣ ਤੱਕ ਦਿੱਲੀ ਨੇ 23.3 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 179 ਦੌੜਾਂ ਬਣਾ ਲਈਆਂ ਹਨ। ਪ੍ਰਿਯਾਂਸ਼ ਆਰੀਆ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਆਊਟ ਹੈ, ਜਦੋਂ ਕਿ ਕਿੰਗ ਕੋਹਲੀ 150+ ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰ ਰਿਹਾ ਹੈ ਅਤੇ ਸੈਂਕੜਾ ਵੀ ਬਣਾਇਆ।

ਬੀਸੀਸੀਆਈ ਨੇ ਕੇਂਦਰੀ ਇਕਰਾਰਨਾਮੇ ‘ਚ ਸ਼ਾਮਲ ਖਿਡਾਰੀਆਂ ਲਈ ਇਸ ਸੀਜ਼ਨ ਤੋਂ ਘੱਟੋ-ਘੱਟ ਦੋ ਘਰੇਲੂ ਮੈਚ ਖੇਡਣਾ ਲਾਜ਼ਮੀ ਕਰ ਦਿੱਤਾ ਹੈ। ਇਸ ਨਿਯਮ ਦੇ ਤਹਿਤ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਘਰੇਲੂ ਕ੍ਰਿਕਟ ‘ਚ ਵਾਪਸੀ ਕਰ ਰਹੇ ਹਨ। ਇਹ ਦੋਵੇਂ ਖਿਡਾਰੀ, ਜੋ ਆਮ ਤੌਰ ‘ਤੇ ਅੰਤਰਰਾਸ਼ਟਰੀ ਕ੍ਰਿਕਟ ਤੱਕ ਸੀਮਤ ਰਹਿੰਦੇ ਹਨ, ਹੁਣ ਘਰੇਲੂ ਮੰਚ ‘ਤੇ ਨੌਜਵਾਨਾਂ ਨਾਲ ਖੇਡਦੇ ਦਿਖਾਈ ਦੇ ਰਹੇ ਹਨ, ਜੋ ਕਿ ਪ੍ਰਸ਼ੰਸਕਾਂ ਲਈ ਇੱਕ ਦੁਰਲੱਭ ਅਤੇ ਖਾਸ ਮੌਕਾ ਹੈ।

Read More: ਵੈਭਵ ਸੂਰਿਆਵੰਸ਼ੀ ਨੇ ਵਿਜੇ ਹਜ਼ਾਰੇ ਟਰਾਫੀ ‘ਚ 36 ਗੇਂਦਾਂ ‘ਚ ਜੜਿਆ ਸੈਂਕੜਾ, 39 ਸਾਲ ਪੁਰਾਣਾ ਰਿਕਾਰਡ ਤੋੜਿਆ

ਵਿਦੇਸ਼

Scroll to Top