ਮਹਾਰਾਸ਼ਟਰ, 24 ਦਸੰਬਰ 2025: ਊਧਵ ਠਾਕਰੇ ਅਤੇ ਰਾਜ ਠਾਕਰੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਬ੍ਰਿਹਨਮੁੰਬਈ ਨਗਰ ਨਿਗਮ (BMC) ਦੀਆਂ ਚੋਣਾਂ ਇਕੱਠੇ ਲੜਨਗੇ। ਇਹ ਉਨ੍ਹਾਂ ਦੀਆਂ ਪਾਰਟੀਆਂ, ਸ਼ਿਵ ਸੈਨਾ (UBT) ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਵਿਚਾਲੇ 20 ਸਾਲਾਂ ਬਾਅਦ ਚੋਣ ਗਠਜੋੜ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਤੋਂ ਪਹਿਲਾਂ 2005 ‘ਚ ਰਾਜ ਠਾਕਰੇ ਨੇ ਸ਼ਿਵ ਸੈਨਾ ਤੋਂ ਵੱਖ ਹੋ ਕੇ MNS ਬਣਾਈ ਸੀ। ਦੋਵਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ‘ਚ ਇਸਦਾ ਐਲਾਨ ਕੀਤਾ।
ਊਧਵ ਠਾਕਰੇ ਨੇ ਕਿਹਾ ਕਿ ਜੇਕਰ ਅਸੀਂ ਅਲੱਗ ਰਹਾਂਗਾ, ਤਾਂ ਅਸੀਂ ਬਿਖਰ ਜਾਵਾਂਗੇ। ਮਹਾਰਾਸ਼ਟਰ ਲਈ, ਅਸੀਂ ਸਾਰੇ ਇੱਕਜੁੱਟ ਹਾਂ। ਇਸ ਤੋਂ ਪਹਿਲਾਂ, ਦੋਵੇਂ ਆਗੂਆਂ ਨੇ ਸ਼ਿਵਾਜੀ ਪਾਰਕ ਵਿਖੇ ਬਾਲਾ ਸਾਹਿਬ ਠਾਕਰੇ ਦੇ ਸਮਾਰਕ ਦਾ ਦੌਰਾ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ। 15 ਜਨਵਰੀ ਨੂੰ BMC ਸਮੇਤ ਮਹਾਰਾਸ਼ਟਰ ਦੇ 29 ਨਗਰ ਨਿਗਮਾਂ ‘ਚ ਵੋਟਿੰਗ ਹੋਵੇਗੀ। ਨਤੀਜੇ 16 ਜਨਵਰੀ ਨੂੰ ਐਲਾਨੇ ਜਾਣਗੇ।
ਰਾਜ ਠਾਕਰੇ ਨੇ ਕਿਹਾ, “ਮੈਂ ਇੱਕ ਵਾਰ ਕਿਹਾ ਸੀ ਕਿ ਮਹਾਰਾਸ਼ਟਰ ਸਾਡੇ ਵਿਚਕਾਰ ਕਿਸੇ ਵੀ ਵਿਵਾਦ ਜਾਂ ਲੜਾਈ ਨਾਲੋਂ ਵੱਡਾ ਹੈ। ਅੱਜ ਦੀ ਮੀਟਿੰਗ ਤੋਂ ਬਾਅਦ ਅਸੀਂ ਹੋਰ ਨਗਰ ਨਿਗਮਾਂ ਲਈ ਵੀ ਐਲਾਨ ਕਰਾਂਗੇ। ਮੁੰਬਈ ਦਾ ਮੇਅਰ ਇੱਕ ਮਰਾਠੀ ਹੋਵੇਗਾ ਅਤੇ ਉਹ ਸਾਡੀ ਪਾਰਟੀ ਦਾ ਹੋਵੇਗਾ।”
ਊਧਵ ਠਾਕਰੇ ਨੇ ਕਿਹਾ ਕਿ ਮੈਂ ਮਰਾਠੀ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਅਸੀਂ ਵੰਡ ਗਏ ਤਾਂ ਅਸੀਂ ਪੂਰੀ ਤਰ੍ਹਾਂ ਮਿਟ ਜਾਵਾਂਗੇ। ਹੁਣ ਤੱਕ, ਸ਼ਿਵ ਸੈਨਾ (ਊਧਵ ਠਾਕਰੇ ਧੜੇ) ਅਤੇ ਐਮਐਨਐਸ (ਰਾਜ ਠਾਕਰੇ) ਦੇ ਵੱਖ ਹੋਣ ਨੇ ਮਰਾਠੀ ਵੋਟ ਨੂੰ ਵੰਡਿਆ ਸੀ। ਹੁਣ ਮਰਾਠੀ ਵੋਟ ਇਕੱਠੇ ਹੋਣਗੇ। ਇਸਦਾ ਸਿੱਧਾ ਅਸਰ ਭਾਜਪਾ ਅਤੇ ਕਾਂਗਰਸ-ਐਨਸੀਪੀ ਗੱਠਜੋੜ ‘ਤੇ ਪਵੇਗਾ।
Read More: ਠਾਕਰੇ ਭਰਾਵਾਂ ਵਿਚਾਲੇ BMC ਚੋਣਾਂ ਲਈ ਗੱਠਜੋੜ ਦਾ ਐਲਾਨ, ਕਾਂਗਰਸ ਨੇ ਚੁੱਕੇ ਸਵਾਲ




