Vaibhav Suryavanshi

ਵੈਭਵ ਸੂਰਿਆਵੰਸ਼ੀ ਨੇ ਵਿਜੇ ਹਜ਼ਾਰੇ ਟਰਾਫੀ ‘ਚ 36 ਗੇਂਦਾਂ ‘ਚ ਜੜਿਆ ਸੈਂਕੜਾ, 39 ਸਾਲ ਪੁਰਾਣਾ ਰਿਕਾਰਡ ਤੋੜਿਆ

ਸਪੋਰਟਸ, 24 ਦਸੰਬਰ 2025: ਵਿਜੇ ਹਜ਼ਾਰੇ ਟਰਾਫੀ ‘ਚ ਵੈਭਵ ਸੂਰਿਆਵੰਸ਼ੀ ਨੇ ਅਰੁਣਾਚਲ ਪ੍ਰਦੇਸ਼ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੈਭਵ ਨੇ ਸਿਰਫ਼ 36 ਗੇਂਦਾਂ ‘ਚ ਸੈਂਕੜਾ ਲਗਾਇਆ। ਇਸ ਦੇ ਨਾਲ, ਵੈਭਵ ਲਿਸਟ-ਏ ਕ੍ਰਿਕਟ ‘ਚ ਸੈਂਕੜਾ ਲਗਾਉਣ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਉਨ੍ਹਾਂ ਨੇ ਭਾਰਤ ਦੇ ਜ਼ਹੂਰ ਇਲਾਹੀ ਦਾ 39 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।

ਲਿਸਟ-ਏ ਕ੍ਰਿਕਟ ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਵਿਸ਼ਵ ਰਿਕਾਰਡ ਜੇਕ ਫਰੇਜ਼ਰ-ਮੈਕਗੁਰਕ ਦੇ ਕੋਲ ਹੈ, ਜਿਸਨੇ ਸਿਰਫ਼ 29 ਗੇਂਦਾਂ ‘ਚ ਸੈਂਕੜਾ ਲਗਾਇਆ। ਫਿਰ ਏਬੀ ਡੀਵਿਲੀਅਰਸ ਨੇ 31 ਗੇਂਦਾਂ ‘ਚ ਸੈਂਕੜਾ ਲਗਾ ਕੇ ਇਹ ਉਪਲਬੱਧੀ ਹਾਸਲ ਕੀਤੀ।

ਭਾਰਤ ‘ਚ ਸਭ ਤੋਂ ਤੇਜ਼ ਸੈਂਕੜਾ ਅਨਮੋਲਪ੍ਰੀਤ ਸਿੰਘ ਦੇ ਕੋਲ, ਵੈਭਵ ਦੂਜੇ ਨੰਬਰ ‘ਤੇ ਇੱਕ ਭਾਰਤੀ ਬੱਲੇਬਾਜ਼ ਦੁਆਰਾ ਲਿਸਟ-ਏ ਕ੍ਰਿਕਟ ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਅਨਮੋਲਪ੍ਰੀਤ ਸਿੰਘ ਦੇ ਕੋਲ ਹੈ, ਜਿਸਨੇ 2024 ‘ਚ ਅਰੁਣਾਚਲ ਪ੍ਰਦੇਸ਼ ਵਿਰੁੱਧ ਪੰਜਾਬ ਲਈ ਸਿਰਫ਼ 35 ਗੇਂਦਾਂ ‘ਚ ਸੈਂਕੜਾ ਲਗਾਇਆ ਸੀ।

ਉਸ ਤੋਂ ਬਾਅਦ ਬਿਹਾਰ ਦੇ ਵੈਭਵ ਸੂਰਿਆਵੰਸ਼ੀ ਨੇ ਅੱਜ ਅਰੁਣਾਚਲ ਪ੍ਰਦੇਸ਼ ਵਿਰੁੱਧ 36 ਗੇਂਦਾਂ ‘ਚ ਸੈਂਕੜਾ ਲਗਾ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਉੱਚ ਸੂਚੀ ‘ਚ ਯੂਸਫ਼ ਪਠਾਨ (40 ਗੇਂਦਾਂ, 2010), ਉਰਵਿਲ ਪਟੇਲ (41 ਗੇਂਦਾਂ, 2023) ਅਤੇ ਅਭਿਸ਼ੇਕ ਸ਼ਰਮਾ (42 ਗੇਂਦਾਂ, 2021) ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀ ਵਿਸਫੋਟਕ ਬੱਲੇਬਾਜ਼ੀ ਨਾਲ ਲਿਸਟ-ਏ ਕ੍ਰਿਕਟ ‘ਚ ਇਤਿਹਾਸ ਰਚਿਆ।

ਘਰੇਲੂ ਵਨਡੇ ਮੈਚਾਂ ਨੂੰ ਲਿਸਟ-ਏ ਕਿਹਾ ਜਾਂਦਾ ਹੈ। ਇਸ ‘ਚ ਅੰਤਰਰਾਸ਼ਟਰੀ ਅਤੇ ਘਰੇਲੂ ਦੋਵੇਂ ਮੈਚ ਸ਼ਾਮਲ ਹਨ। ਵਿਜੇ ਹਜ਼ਾਰੇ ਟਰਾਫੀ ਮੈਚ ਭਾਰਤ ਦੇ ਘਰੇਲੂ ਵਨਡੇ ਕ੍ਰਿਕਟ ‘ਚ ਸ਼ਾਮਲ ਹਨ।

Read More: ਟੀ-20 ਇਤਿਹਾਸ ‘ਚ ਪਹਿਲੀ ਵਾਰ 5 ਵਿਕਟਾਂ ਝਟਕੀਆਂ, ਇੰਡੋਨੇਸ਼ੀਆਈ ਗੇਂਦਬਾਜ਼ ਨੇ ਰਚਿਆ ਇਤਿਹਾਸ

ਵਿਦੇਸ਼

Scroll to Top