ਦੇਸ਼, 22 ਦਸੰਬਰ 2025: ਜੰਮੂ-ਕਸ਼ਮੀਰ ਕਸ਼ਮੀਰ ਦੇ ਗੁਲਮਰਗ ਅਤੇ ਸੋਨਮਰਗ ਪਹਿਲੇ ਦਿਨ 1 ਫੁੱਟ ਤੱਕ ਬਰਫ਼ਬਾਰੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਖ਼ਰਾਬ ਮੌਸਮ ਦੀ ਚੇਤਾਵਨੀ ਜਾਰੀ ਕਰਦਿਆਂ ਭਵਿੱਖਬਾਣੀ ਕੀਤੀ ਹੈ ਕਿ ਅਗਲੇ 48 ਘੰਟਿਆਂ ਤੱਕ ਬਰਫ਼ਬਾਰੀ ਜਾਰੀ ਰਹਿ ਸਕਦੀ ਹੈ।
ਕਸ਼ਮੀਰ ਨੂੰ ਜੋੜਨ ਵਾਲੇ ਦੋ ਰਸਤੇ, ਮੁਗਲ ਰੋਡ ਅਤੇ ਸਿੰਥਨ ਟਾਪ ਰੋਡ, ਬਰਫ਼ਬਾਰੀ ਕਾਰਨ ਬੰਦ ਕਰ ਦਿੱਤੇ ਗਏ ਹਨ। ਸ਼੍ਰੀਨਗਰ ‘ਚ ਖਰਾਬ ਮੌਸਮ ਕਾਰਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 15 ਉਡਾਣਾਂ ਰੱਦ ਕਰ ਦਿੱਤੀਆਂ ਹਨ।
ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਬਰਫ਼ਬਾਰੀ ਤੋਂ ਬਾਅਦ, ਬਰਫ਼ੀਲੀਆਂ ਹਵਾਵਾਂ ਮੈਦਾਨੀ ਇਲਾਕਿਆਂ ਤੱਕ ਪਹੁੰਚ ਰਹੀਆਂ ਹਨ। ਨਤੀਜੇ ਵਜੋਂ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਰਾਜਸਥਾਨ, ਪੰਜਾਬ ਅਤੇ ਹਰਿਆਣਾ ‘ਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਅੰਮ੍ਰਿਤਸਰ ਅਤੇ ਜਲੰਧਰ ‘ਚ ਧੁੰਦ ਕਾਰਨ ਵਿਜੀਵਿਲਟੀ ਕਾਫ਼ੀ ਘੱਟ ਗਈ ਹੈ। ਲੁਧਿਆਣਾ ‘ਚ ਇੱਕ ਠੰਡਾ ਦਿਨ ਦਰਜ ਕੀਤਾ ਗਿਆ, ਜਦੋਂ ਕਿ ਬਠਿੰਡਾ, ਅੰਮ੍ਰਿਤਸਰ, ਹਲਵਾਰਾ ਅਤੇ ਗੁਰਦਾਸਪੁਰ ‘ਚ ਸੰਘਣੀ ਧੁੰਦ ਪਈ। ਪੰਜਾਬ ਦੇ ਕੁਝ ਖੇਤਰਾਂ ਖ਼ਰਾਬ ਮੌਸਮ ਦੇ ਚੱਲਦੇ ਹਲਕੇ ਮੀਂਹ ਦੀ ਵੀ ਉਮੀਦ ਹੈ।
ਹਰਿਆਣਾ ਦੇ 12 ਜ਼ਿਲ੍ਹਿਆਂ ਲਈ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕਰਨਾਲ ਅਤੇ ਸਿਰਸਾ ਸਮੇਤ ਕਈ ਜ਼ਿਲ੍ਹਿਆਂ ‘ਚ ਵਿਜੀਵਿਲਟੀ ਜ਼ੀਰੋ ਹੈ। ਗੁਰੂਗ੍ਰਾਮ ‘ਚ ਸਰਕਾਰੀ ਦਫ਼ਤਰਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ, ਉਹ ਹੁਣ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਖੁੱਲ੍ਹੇ ਰਹਿਣਗੇ।
ਧੁੰਦ ਨੇ ਮੱਧ ਪ੍ਰਦੇਸ਼ ਦੇ 16, ਉੱਤਰ ਪ੍ਰਦੇਸ਼ ਦੇ 40, ਰਾਜਸਥਾਨ ਦੇ 10, ਬਿਹਾਰ ਦੇ 24, ਹਰਿਆਣਾ ਦੇ 12 ਅਤੇ ਉਤਰਾਖੰਡ ਦੇ 6 ਜ਼ਿਲ੍ਹੇ ਪ੍ਰਭਾਵਿਤ ਕੀਤੇ ਹਨ। ਉੱਤਰ ਪ੍ਰਦੇਸ਼ ਅਤੇ ਝਾਰਖੰਡ ‘ਚ ਠੰਢ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਮਨਾਲੀ ਦੀਆਂ ਚੋਟੀਆਂ ‘ਤੇ ਬਰਫ਼ਬਾਰੀ ਕਾਰਨ ਤਾਪਮਾਨ 4 ਡਿਗਰੀ ਘੱਟ ਗਿਆ ਹੈ। ਲੋਕ ਬਰਫ਼ ਦੇਖਣ ਲਈ ਸ਼ਿੰਕੂਲਾ, ਜ਼ੰਸਕਰ ਘਾਟੀ ਅਤੇ ਰੋਹਤਾਂਗ ਪਾਸ ਪਹੁੰਚ ਰਹੇ ਹਨ।
Read More: Punjab Weather: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਸੰਘਣੀ ਧੁੰਦ ਦੀ ਚੇਤਾਵਨੀ, ਮੀਂਹ ਪੈਣ ਦੀ ਸੰਭਾਵਨਾ




