ਦਿੱਲੀ, 18 ਦਸੰਬਰ 2025: SHANTI Bill 2025: ਸੰਸਦ ਨੇ ਵੀਰਵਾਰ ਨੂੰ ਪਰਮਾਣੂ ਊਰਜਾ ਬਿੱਲ ਨੂੰ ਪਾਸ ਕਰ ਦਿੱਤਾ, ਜਿਸ ਨੂੰ ਰਾਜ ਸਭਾ ਨੇ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ। ਉਪਰਲੇ ਸਦਨ ਯਾਨੀ ਰਾਜ ਸਭਾ ‘ਚ ਸਸਟੇਨੇਬਲ ਹਾਰਨੈਸਿੰਗ ਆਫ ਐਟੋਮਿਕ ਐਨਰਜੀ ਫਾਰ ਟ੍ਰਾਂਸਫਾਰਮਿੰਗ ਇੰਡੀਆ (ਸ਼ਾਂਤੀ) ਬਿੱਲ” ਆਵਾਜ਼ੀ ਵੋਟ ਨਾਲ ਕਰ ਦਿੱਤਾ। ਜਿਕਰਯੋਗ ਹੈ ਕਿ ਬਿੱਲ ਇਹ ਬੁੱਧਵਾਰ ਨੂੰ ਲੋਕ ਸਭਾ ‘ਚ ਪਾਸ ਹੋ ਗਿਆ ਸੀ।
ਹੁਣ, ਮੌਜੂਦਾ ਕਾਨੂੰਨ ‘ਚ ਸੋਧ ਕਰਨ ਵਾਲੇ ਬਿੱਲ ‘ਤੇ ਰਾਸ਼ਟਰਪਤੀ ਦੇ ਦਸਤਖਤ ਦੇ ਨਾਲ, ਕੇਂਦਰ ਸਰਕਾਰ ਪ੍ਰਮਾਣੂ ਊਰਜਾ ‘ਤੇ ਸਰਕਾਰ ਦੇ ਏਕਾਧਿਕਾਰ ਨੂੰ ਖਤਮ ਕਰਨ ਵੱਲ ਵਧੇਗੀ। ਇਸ ਨਾਲ ਨਿੱਜੀ ਕੰਪਨੀਆਂ ਅਤੇ ਇੱਥੋਂ ਤੱਕ ਕਿ ਵਿਅਕਤੀਆਂ ਨੂੰ ਨੇੜਲੇ ਭਵਿੱਖ ‘ਚ ਭਾਰਤ ‘ਚ ਪ੍ਰਮਾਣੂ ਪਲਾਂਟ ਬਣਾਉਣ ਅਤੇ ਚਲਾਉਣ ਵਰਗੀਆਂ ਗਤੀਵਿਧੀਆਂ ‘ਚ ਸ਼ਾਮਲ ਹੋਣ ਦੀ ਆਗਿਆ ਮਿਲੇਗੀ।
ਇਹ ਦੱਸਿਆ ਗਿਆ ਹੈ ਕਿ ਇਸ ਬਿੱਲ ਨੂੰ ਕਾਨੂੰਨ ‘ਚ ਬਦਲ ਕੇ, ਸਰਕਾਰ 2047 ਤੱਕ ਕੁੱਲ 100 ਗੀਗਾਵਾਟ ਪ੍ਰਮਾਣੂ ਊਰਜਾ ਪੈਦਾ ਕਰਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੈ।
ਸ਼ਾਂਤੀ ਬਿੱਲ 2025 ਪ੍ਰਮਾਣੂ ਊਰਜਾ ਦੇ ਉਤਪਾਦਨ, ਵਰਤੋਂ ਅਤੇ ਨਿਯਮਨ ਲਈ ਇੱਕ ਨਵਾਂ ਕਾਨੂੰਨੀ ਢਾਂਚਾ ਸਥਾਪਤ ਕਰਨ ਦਾ ਪ੍ਰਸਤਾਵ ਰੱਖਦਾ ਹੈ। ਬਿੱਲ ‘ਚ ਰੇਡੀਏਸ਼ਨ ਮਿਆਰਾਂ ਸੰਬੰਧੀ ਕਈ ਨਿਯਮ ਵੀ ਸ਼ਾਮਲ ਹਨ। ਬਿੱਲ ‘ਚ ਕਿਹਾ ਗਿਆ ਹੈ ਕਿ ਪ੍ਰਮਾਣੂ ਊਰਜਾ ਭਾਰਤ ਦੀਆਂ ਸਾਫ਼ ਊਰਜਾ ਜ਼ਰੂਰਤਾਂ ਲਈ ਮਹੱਤਵਪੂਰਨ ਹੈ, ਖਾਸ ਕਰਕੇ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਡੇਟਾ ਸੈਂਟਰ ਅਤੇ ਨਿਰਮਾਣ ਵਰਗੀਆਂ ਊਰਜਾ-ਸੰਵੇਦਨਸ਼ੀਲ ਤਕਨਾਲੋਜੀਆਂ ਦੀ ਮੰਗ ਵਧਦੀ ਜਾ ਰਹੀ ਹੈ।
Read More: ਸੰਸਦ ‘ਚ ਪ੍ਰਮਾਣੂ ਊਰਜਾ ਨਾਲ ਸੰਬੰਧੀ ਸ਼ਾਂਤੀ ਬਿੱਲ 2025 ਪੇਸ਼, ਬਿੱਲ ‘ਚ ਕੀ ਖਾਸ ?




