MP ਮਾਲਵਿੰਦਰ ਕੰਗ ਨੇ ਸਕੂਲ ਦੇ ਬੱਚਿਆਂ ਨੂੰ ਪਾਰਲੀਮੈਂਟ ਦੌਰਾ ਕਰਵਾਇਆ

18 ਦਸੰਬਰ 2025: ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪਹਿਲੀ ਵਾਰ ਸਕੂਲ ਦੇ ਬੱਚਿਆਂ ਦਾ ਪਾਰਲੀਮੈਂਟ ਟੂਰ ਕਰਵਾਇਆ ਗਿਆ|  ਦੱਸ ਦੇਈਏ ਕਿ ਸੰਸਦ ਮੈਂਬਰ ਮਾਲਵਿੰਦਰ ਕੰਗ (MP Malvinder Kang) ਨੇ ਹਲਕਾ ਚਮਕੌਰ ਸਾਹਿਬ ਦੇ ਸਕੂਲ ਦੇ ਬੱਚਿਆਂ ਨੂੰ ਪਾਰਲੀਮੈਂਟ ਦੌਰਾ ਕਰਵਾਇਆ|

ਉੱਥੇ ਹੀ ਦੱਸ ਦੇਈਏ ਕਿ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ, ਚਮਕੌਰ ਸਾਹਿਬ ਦੇ ਬੱਚਿਆਂ ਨੂੰ ਕਰਵਾਇਆ ਗਿਆ ਪਾਰਲੀਮੈਂਟ ਦੌਰਾ, ਬੱਚਿਆਂ ਨੂੰ ਪਾਰਲੀਮੈਂਟ ਵਿੱਚ ਵਿਂਟਰ ਸੈਸ਼ਨ ਦੀ ਕਾਰਗੁਜ਼ਾਰੀ ਦਿਖਾਈ ਗਈ|

ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਬੱਚਿਆਂ ਨੂੰ ਪੂਰੀ ਪਾਰਲੀਮੈਂਟ ਦਾ ਦੌਰਾ ਕਰਵਾਇਆ, ਅਤੇ ਬੱਚਿਆਂ ਅਤੇ ਸਕੂਲ ਪ੍ਰਬੰਧਨ ਨੇ ਸੰਸਦ ਮੈਂਬਰ ਕੰਗ ਦਾ ਧੰਨਵਾਦ ਕੀਤਾ| ਉੱਥੇ ਹੀ ਕੰਗ ਨੇ ਬੱਚਿਆਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਹੋਣਾ ਬਾਰੇ ਜਾਣੂ ਕਰਵਾਇਆ, ਤੇ ਕੰਗ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਨੁਮਾਇੰਦਗੀ ਇਹੀ ਬੱਚੇ ਕਰਨਗੇ |

Read More: MP ਮਾਲਵਿੰਦਰ ਸਿੰਘ ਕੰਗ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਕੀਤੀ ਮੁਲਾਕਾਤ

ਵਿਦੇਸ਼

Scroll to Top