ਦਿੱਲੀ, 17 ਦਸੰਬਰ 2025: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਚੰਡੀਗੜ੍ਹ ਦੇ ਸੈਕਟਰ 26 ‘ਚ ਇੰਦਰਜੀਤ ਸਿੰਘ ਪੈਰੀ ਦਾ ਕਤਲ ਕਰਨ ਤੋਂ ਬਾਅਦ ਭੱਜਣ ਵਾਲੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਬੁੱਧਵਾਰ ਨੂੰ ਦਿੱਲੀ ਤੋਂ ਪੰਜ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਚੋਂ ਤਿੰਨ ਨੇ ਇੰਦਰਜੀਤ ਪੈਰੀ ਦਾ ਕਤਲ ਕੀਤਾ ਸੀ ਅਤੇ ਪੰਚਕੂਲਾ ‘ਚ ਭਲਵਾਨ ਸੋਨੂੰ ਨੋਲਟਾ ਦਾ ਵੀ ਕਤਲ ਕਰ ਦਿੱਤਾ ਸੀ।
ਐਡੀਸ਼ਨਲ ਸੀਪੀ (ਸਪੈਸ਼ਲ ਸੈੱਲ) ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸਰਾਏ ਕਾਲੇ ਖਾਨ ਅਤੇ ਸ਼ਾਂਤੀ ਵਾਨ ਇਲਾਕਿਆਂ ਤੋਂ ਪੰਜ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਸ਼ੂਟਰਾਂ ਦੀ ਪਛਾਣ ਅੰਕੁਸ਼, ਪੀਯੂਸ਼ ਪਿਪਲਾਨੀ, ਕੁੰਵਰ ਬੀਰ, ਲਵਪ੍ਰੀਤ ਅਤੇ ਕਪਿਲ ਖੱਤਰੀ ਵਜੋਂ ਹੋਈ ਹੈ। ਉਨ੍ਹਾਂ ਤੋਂ ਚਾਰ ਪਿਸਤੌਲ ਬਰਾਮਦ ਕੀਤੇ ਹਨ। ਇਹ ਸਾਰੇ ਗੈਂਗਸਟਰ ਲਾਰੈਂਸ ਦੇ ਸਹਿਯੋਗੀ ਹੈਰੀ ਬਾਕਸਰ ਅਤੇ ਆਰਜੂ ਬਿਸ਼ਨੋਈ ਨਾਲ ਜੁੜੇ ਹੋਏ ਸਨ।
ਜਿਕਰਯੋਗ ਹੈ ਕਿ ਇੰਦਰਜੀਤ ਸਿੰਘ ਪੈਰੀ ਦਾ ਕਤਲ 2 ਦਸੰਬਰ ਨੂੰ ਸੈਕਟਰ 26 ਦੀ ਟਿੰਬਰ ਮਾਰਕੀਟ ‘ਚ ਕਰ ਦਿੱਤਾ ਗਿਆ ਸੀ। ਲਾਰੈਂਸ ਬਿਸ਼ਨੋਈ ‘ਤੇ ਪੈਰੀ ਨੂੰ ਆਪਣੇ ਘਰੋਂ ਬਾਹਰ ਕੱਢਣ ਦਾ ਦੋਸ਼ ਹੈ। ਲਾਰੈਂਸ ਦੇ ਬਦਮਾਸ਼, ਜੋ ਉਸਦੀ ਕਾਰ ‘ਚ ਬੈਠੇ ਸਨ, ਉਨ੍ਹਾਂ ਨੇ ਉਸਦੇ ਪੇਟ ‘ਚ ਗੋਲੀ ਮਾਰ ਦਿੱਤੀ ਅਤੇ ਜਦੋਂ ਉਹ ਜਾ ਰਿਹਾ ਸੀ ਤਾਂ ਗੋਲੀਆਂ ਚਲਾਉਂਦੇ ਰਹੇ।
Read More: ਰਾਣਾ ਬਲਾਚੌਰੀਆ ਕ.ਤ.ਲ ਮਾਮਲਾ: SSP ਨੇ ਕਰਤੇ ਵੱਡੇ ਖੁਲਾਸੇ, ਸ਼ੂਟਰਾਂ ਦੀ ਹੋਈ ਪਹਿਚਾਣ




