CGC Landran news

ਸੀਜੀਸੀ ਲਾਂਡਰਾਂ ਦੇ CEC ਤੇ CBSA ਨੂੰ ਇੰਸਟੀਚਿਊਸ਼ਨ ਆਫ਼ ਹੈਪੀਨੈੱਸ ਮਾਨਤਾ 2025-26 ਨਾਲ ਕੀਤਾ ਸਨਮਾਨਿਤ

ਮੋਹਾਲੀ, 17 ਦਸੰਬਰ 2025: ਸੀਜੀਸੀ ਲਾਂਡਰਾਂ ਨੇ ਕਿਊ ਆਈ ਗੇਜ ਇੰਸਟੀਚਿਊਸ਼ਨ ਆਫ਼ ਹੈਪੀਨੈੱਸ 2025-26 ਕੰਕਲੇਵ (ਬੈਠਕ) ‘ਚ ਹਿੱਸਾ ਲਿਆ। ਇਹ ਇੱਕ ਨੈਸ਼ਨਕ ਫੋਰਮ ਸੀ, ਜਿਸ ਦਾ ਮੁੱਖ ਵਿਸ਼ਾ ‘ਰੀ-ਐਨਵੀਜ਼ਨਿੰਗ ਵੈੱਲ ਬੀਇੰਗ ਇਨ ਇੰਡਿਅਨ ਹਾਈਅਰ ਐਜੂਕੇਸ਼ਨ ਥਰੂ ਪੀਪਲ ਫਰਸਟ’ ਕੈਂਪਸ ’ਤੇ ਆਧਾਰਿਤ ਸੀ। ਇਸ ਵਿਸ਼ੇਸ਼ ਪ੍ਰੋਗਰਾਮ ਨੇ ਭਾਰਤ ਭਰ ਦੇ ਉੱਚ ਸਿੱਖਿਆ ਆਗੂਆਂ ਅਤੇ ਸੰਸਥਾਗਤ ਹਿੱਸੇਦਾਰਾਂ ਨੂੰ ਇੱਕੋ ਮੰਚ ’ਤੇ ਇਕੱਠਾ ਕੀਤਾ।

ਸੀਜੀਸੀ ਲਾਂਡਰਾਂ ਦੇ ਦੋ ਸੰਘਟਕ ਸੰਸਥਾਨਾਂ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਅਤੇ ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਨਿਸਟ੍ਰੇਸ਼ਨ (ਸੀਬੀਐਸਏ) ਨੂੰ ਕਿਊ ਆਈ ਗੇਜ਼ ਇੰਸਟੀਚਿਊਸ਼ਨ ਆਫ਼ ਹੈਪੀਨੈੱਸ ਫਰੇਮਵਰਕ ਦੇ ਤਹਿਤ ਸੁਤੰਤਰ ਤੌਰ ’ਤੇ ਰੇਟਿੰਗ ਦਿੱਤੀ ਅਤੇ ਕਨਕਲੇਵ ‘ਚ 2025-26 ਲਈ ਇੰਸਟੀਚਿਊਸ਼ਨ ਆਫ਼ ਹੈਪੀਨੈੱਸ ਦੀ ਮਾਨਤਾ ਨਾਲ ਸਨਮਾਨਿਆ ਗਿਆ।

ਜਿਕਰਯੋਗ ਹੈ ਕਿ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਪ੍ਰੋਫੇਸਰ ਸਚਿਨ ਮਜੀਠੀਆ, ਅਤੇ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ ਸੀਬੀਐਸਏ ਨੇ ਇਸ ਪ੍ਰੋਗਰਾਮ ‘ਚ ਸੰਸਥਾਵਾਂ ਦੀ ਨੁਮਾਇੰਦਗੀ ਕੀਤੀ। ਜ਼ਿਕਰਯੋਗ ਹੈ ਕਿ ਕਿਊ ਆਈ ਗੇਜ਼ ਇੰਸਟੀਚਿਊਸ਼ਨ ਆਫ਼ ਹੈਪੀਨੈੱਸ ਮੁਲਾਂਕਣ ਦੇਸ਼ ਭਰ ‘ਚ 5,00,000 ਤੋਂ ਵੱਧ ਹਿੱਸੇਦਾਰਾਂ ਤੋਂ ਇਕੱਤਰ ਕੀਤੇ ਫੀਡਬੈਕ ’ਤੇ ਆਧਾਰਿਤ ਹੈ ਅਤੇ ਇਹ ਕੈਂਪਸ ਵੈੱਲ ਬੀਇੰਗ, ਸਮਾਵੇਸ਼ੀ, ਅਕਾਦਮਿਕ ਸਹਾਇਤਾ ਅਤੇ ਸੰਸਥਾਗਤ ਸੱਭਿਆਚਾਰ ਸਣੇ ਕਈ ਮਾਪਦੰਡਾਂ ਜ਼ਰੀਏ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ।

ਮੁਲਾਂਕਣ ਦੇ ਢਾਂਚਾਗਤ ਨਤੀਜੇ ਸੰਸਥਾਵਾਂ ਨੂੰ ਵਿਦਿਆਰਥੀਆਂ ਅਤੇ ਸਟਾਫ ਲਈ ਸ਼ਮੂਲੀਅਤ, ਸਹਿਯੋਗ ਪ੍ਰਣਾਲੀਆਂ ਅਤੇ ਕੈਂਪਸ ਅਭਿਆਸਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਾਰਜਸ਼ੀਲ ਸੂਝ ਪ੍ਰਦਾਨ ਕਰਦੇ ਹਨ। ਇਸ ਵਿਸ਼ੇਸ਼ ਪ੍ਰਾਪਤੀ ਸੰਬੰਧੀ ਗੱਲਬਾਤ ਕਰਦਿਆਂ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਕਿਊ ਆਈ ਗੇਜ਼ ਇੰਸਟੀਚਿਊਸ਼ਨ ਆਫ਼ ਹੈਪੀਨੈੱਸ ਰੇਟਿੰਗ ਸੰਸਥਾਗਤ ਗੁਣਵੱਤਾ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਵੈੱਲ ਬੀਇੰਗ ਦੀ ਭੂਮਿਕਾ ਨੂੰ ਦਰਸਾਉਂਦੀ ਹੈ।

ਉਨ੍ਹਾਂ ਕਿਹਾ ਕਿ ਸੀਜੀਸੀ ਲਾਂਡਰਾਂ ਆਪਣੀਆਂ ਸੰਸਥਾਵਾਂ ‘ਚ ਸਿੱਖਿਆਰਥੀ ਕੇਂਦ੍ਰਿਤ ਅਤੇ ਸਹਾਇਕ ਅਕਾਦਮਿਕ ਵਾਤਾਵਰਣ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਰੇਟਿੰਗ ਅਤੇ ਮਾਨਤਾ ਸੀਜੀਸੀ ਲਾਂਡਰਾਂ ਵੱਲੋਂ ਆਪਣੇ ਅਕਾਦਮਿਕ ਭਾਈਚਾਰੇ ਦੇ ਅੰਦਰ ਸੰਪੂਰਨ ਵਿਕਾਸ ਅਤੇ ਢਾਂਚਾਗਤ ਵੈੱਲ ਬੀਇੰਗ ਪਹਿਲਕਦਮੀਆਂ ’ਤੇ ਨਿਰੰਤਰ ਜ਼ੋਰ ਨੂੰ ਮਜ਼ਬੂਤ ਕਰਦੀ ਹੈ।

Read More: ਸੀਜੀਸੀ ਯੂਨੀਵਰਸਿਟੀ ਮੋਹਾਲੀ ‘ਚ ‘ਪਲੇਸਮੈਂਟ ਡੇ 2025’ ਨੇ ਸਫਲਤਾ ਦਾ ਰਚਿਆ ਨਵਾਂ ਇਤਿਹਾਸ

ਵਿਦੇਸ਼

Scroll to Top