VB-G RAM G

ਲੋਕ ਸਭਾ ‘ਚ VB-G RAM G ਬਿੱਲ ਪੇਸ਼, ਕਾਂਗਰਸ MP ਪ੍ਰਿਯੰਕਾ ਗਾਂਧੀ ਨੇ ਬਿੱਲ ‘ਤੇ ਚੁੱਕੇ ਸਵਾਲ

ਦਿੱਲੀ, 16 ਦਸੰਬਰ 2025: ਸਰਦ ਸ਼ੈਸਨ ਦੌਰਾਨ ਅੱਜ ਯਾਨੀ ਮੰਗਲਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਲੋਕ ਸਭਾ ‘ਚ ‘ਵਿਕਸਤ ਭਾਰਤ–ਗਰੰਟੀ ਫਾਰ ਰੋਜਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) (VB-G RAM G) ਬਿੱਲ, 2025’ ਪੇਸ਼ ਕੀਤਾ। ਬਿੱਲ ਪੇਸ਼ ਕਰਦੇ ਹੀ ਇਸ ਨਾਲ ਸਦਨ ‘ਚ ਹੰਗਾਮਾ ਹੋ ਗਿਆ।

ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਕਿਹਾ, “ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ। ਹਰ ਯੋਜਨਾ ਦਾ ਨਾਮ ਬਦਲਣ ਦਾ ਉਦੇਸ਼ ਸਮਝ ਤੋਂ ਬਾਹਰ ਹੈ। ਬਿਨਾਂ ਚਰਚਾ ਅਤੇ ਸਲਾਹ-ਮਸ਼ਵਰੇ ਦੇ ਬਿੱਲ ਨੂੰ ਪਾਸ ਨਾ ਕੀਤਾ ਜਾਵੇ ਅਤੇ ਇਸਨੂੰ ਵਾਪਸ ਲਓ। ਉਨ੍ਹਾਂ ਕਿਹਾ ਕਿ ਇੱਕ ਨਵਾਂ ਬਿੱਲ ਪੇਸ਼ ਕਰੋ।”

ਉਨ੍ਹਾਂ ਕਿਹਾ, “ਮਹਾਤਮਾ ਗਾਂਧੀ ਸਿਰਫ਼ ਮੇਰੇ ਪਰਿਵਾਰ ‘ਚੋਂ ਨਹੀਂ ਹਨ, ਉਹ ਮੇਰੇ ਪਰਿਵਾਰ ਵਾਂਗ ਹਨ। ਇਹ ਪੂਰੇ ਦੇਸ਼ ਦੀ ਭਾਵਨਾ ਹੈ। ਘੱਟੋ-ਘੱਟ ਇਸ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜੋ। ਨਿੱਜੀ ਇੱਛਾਵਾਂ ਜਾਂ ਪੱਖਪਾਤ ਦੇ ਆਧਾਰ ‘ਤੇ ਕੋਈ ਵੀ ਬਿੱਲ ਪੇਸ਼ ਜਾਂ ਪਾਸ ਨਹੀਂ ਕੀਤਾ ਜਾਣਾ ਚਾਹੀਦਾ।” ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ, “ਰਾਮ ਦੇ ਨਾਮ ਨੂੰ ਬਦਨਾਮ ਨਾ ਕਰੋ।”

ਸੋਮਵਾਰ ਨੂੰ ਦੋ ਮਹੱਤਵਪੂਰਨ ਬਿੱਲ ਪਾਸ

ਸੋਮਵਾਰ ਨੂੰ, ਲੋਕ ਸਭਾ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਦੋ ਮਹੱਤਵਪੂਰਨ ਬਿੱਲ ਪਾਸ ਕੀਤੇ। ਇਨ੍ਹਾਂ ‘ਚੋਂ ਪਹਿਲਾ ਭਾਰਤ ਦੇ ਉੱਚ ਸਿੱਖਿਆ ਕਮਿਸ਼ਨ (HECI) ਬਿੱਲ ਹੈ, ਜਿਸਦਾ ਉਦੇਸ਼ ਦੇਸ਼ ‘ਚ ਉੱਚ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣਾ ਹੈ। ਇਹ ਬਿੱਲ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੀ ਥਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਗੁਣਵੱਤਾ ਅਤੇ ਨਿਯਮਾਂ ਦੀ ਨਿਗਰਾਨੀ ਲਈ ਇੱਕ ਨਵੇਂ ਕਮਿਸ਼ਨ ਨਾਲ ਲੈਸ ਹੋਵੇਗਾ।

ਲੋਕ ਸਭਾ ਨੇ ਪਰਮਾਣੂ ਊਰਜਾ ਬਿੱਲ ਵੀ ਪਾਸ ਕਰ ਦਿੱਤਾ, ਜੋ ਪਰਮਾਣੂ ਊਰਜਾ ਖੇਤਰ ਨਾਲ ਸਬੰਧਤ ਨਿਯਮਾਂ ਨੂੰ ਸਰਲ ਬਣਾਏਗਾ ਅਤੇ ਇਸ ਖੇਤਰ ‘ਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਦੋਵੇਂ ਬਿੱਲ ਸਿੱਖਿਆ ਅਤੇ ਊਰਜਾ ਖੇਤਰਾਂ ਨੂੰ ਮਜ਼ਬੂਤ ​​ਕਰਨ ਵੱਲ ਵੱਡੇ ਕਦਮ ਹਨ।

Read More: ਮਨਰੇਗਾ ਦੀ ਥਾਂ ਲਵੇਗਾ ਨਵਾਂ ਪੇਂਡੂ ਰੁਜ਼ਗਾਰ ਕਾਨੂੰਨ, ਕੇਂਦਰ ਸਰਕਾਰ ਵੱਲੋਂ ਨਵਾਂ ਬਿੱਲ ਪੇਸ਼

ਵਿਦੇਸ਼

Scroll to Top