AUS ਬਨਾਮ ENG

AUS ਬਨਾਮ ENG: ਇੰਗਲੈਂਡ ਖ਼ਿਲਾਫ ਤੀਜੇ ਐਸ਼ੇਜ ਟੈਸਟ ਲਈ ਆਸਟ੍ਰੇਲੀਆ ਟੀਮ ਦਾ ਐਲਾਨ

ਸਪੋਰਟਸ, 16 ਦਸੰਬਰ 2025: AUS ਬਨਾਮ ENG Ashes series: ਇੰਗਲੈਂਡ ਖ਼ਿਲਾਫ ਐਡੀਲੇਡ ‘ਚ ਭਲਕੇ ਯਾਨੀ 17 ਦਸੰਬਰ ਨੂੰ ਹੋਣ ਵਾਲੇ ਤੀਜੇ ਐਸ਼ੇਜ ਟੈਸਟ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸੀਨੀਅਰ ਬੱਲੇਬਾਜ਼ ਉਸਮਾਨ ਖਵਾਜਾ ਨੂੰ ਬਾਹਰ ਕਰ ਦਿੱਤਾ ਗਿਆ ਹੈ, ਜਦੋਂ ਕਿ ਟੈਸਟ ਕਪਤਾਨ ਪੈਟ ਕਮਿੰਸ ਲੰਮੀ ਸੱਟ ਤੋਂ ਠੀਕ ਹੋ ਕੇ ਬਾਅਦ ਵਾਪਸ ਆ ਗਏ ਹਨ। ਆਸਟ੍ਰੇਲੀਆਈ ਟੀਮ ਦੇ ਚੋਣਕਾਰਾਂ ਨੇ ਜੇਕ ਵੇਦਰਲਡ ਅਤੇ ਟ੍ਰੈਵਿਸ ਹੈੱਡ ਦੀ ਹਮਲਾਵਰ ਓਪਨਿੰਗ ਜੋੜੀ ‘ਤੇ ਆਪਣਾ ਵਿਸ਼ਵਾਸ ਬਰਕਰਾਰ ਰੱਖਿਆ ਹੈ।

ਆਸਟ੍ਰੇਲੀਆ ਟੀਮ ‘ਚ ਦੋ ਬਦਲਾਅ

ਆਸਟ੍ਰੇਲੀਆ ਨੇ ਤੀਜੇ ਟੈਸਟ ਤੋਂ ਪਹਿਲਾਂ ਪਲੇਇੰਗ ਕੰਬੀਨੇਸ਼ਨ ‘ਚ ਦੋ ਬਦਲਾਅ ਕੀਤੇ ਹਨ। ਕਪਤਾਨ ਪੈਟ ਕਮਿੰਸ ਨੇ ਬ੍ਰੈਂਡਨ ਡੌਗੇਟ ਦੀ ਜਗ੍ਹਾ ਲਈ ਹੈ, ਜਿਸਨੇ ਪਰਥ ਟੈਸਟ ‘ਚ ਆਪਣਾ ਡੈਬਿਊ ਕੀਤਾ ਸੀ। ਗਾਬਾ ਟੈਸਟ ਦੀ ਦੂਜੀ ਪਾਰੀ ‘ਚ ਪੰਜ ਵਿਕਟਾਂ ਲੈਣ ਵਾਲੇ ਮਾਈਕਲ ਨੇਸਰ ਨੂੰ ਬਾਹਰ ਕਰ ਦਿੱਤਾ ਗਿਆ ਹੈ ਅਤੇ ਤਜਰਬੇਕਾਰ ਆਫ ਸਪਿਨਰ ਨਾਥਨ ਲਿਓਨ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਪਰਥ ਟੈਸਟ ਦੌਰਾਨ ਉਸਮਾਨ ਖਵਾਜਾ ਨੂੰ ਪਿੱਠ ‘ਚ ਦਿੱਕਤ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਦੋਵਾਂ ਪਾਰੀਆਂ ‘ਚ ਓਪਨਿੰਗ ਨਹੀਂ ਕਰ ਸਕਿਆ। ਨਤੀਜੇ ਵਜੋਂ, ਉਹ ਬ੍ਰਿਸਬੇਨ ‘ਚ ਦੂਜੇ ਟੈਸਟ ਤੋਂ ਵੀ ਗੈਰਹਾਜ਼ਰ ਰਿਹਾ। ਹਾਲਾਂਕਿ, ਇਸ ਹਫ਼ਤੇ, ਖਵਾਜਾ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਐਲਾਨਿਆ ਅਤੇ ਟੀਮ ‘ਚ ਬਣੇ ਰਹਿਣ ਦੀ ਇੱਛਾ ਜ਼ਾਹਰ ਕੀਤੀ।

ਉਸਦੇ ਮੱਧ-ਕ੍ਰਮ ਦੇ ਸਥਾਨ ‘ਤੇ ਵੀ ਵਿਚਾਰ ਕੀਤਾ ਗਿਆ ਸੀ, ਪਰ ਚੋਣਕਾਰਾਂ ਨੇ ਜੋਸ਼ ਇੰਗਲਿਸ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਵੇਦਰਲਡ ਅਤੇ ਹੈੱਡ ਨੇ ਪਰਥ ਟੈਸਟ ਦੀ ਦੂਜੀ ਪਾਰੀ ਵਿੱਚ 75 ਅਤੇ ਗਾਬਾ ਟੈਸਟ ਦੀ ਪਹਿਲੀ ਪਾਰੀ ਵਿੱਚ 77 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਦੇ ਗੇਂਦਬਾਜ਼ਾਂ ‘ਤੇ ਦਬਾਅ ਬਣਾਇਆ।

Read More: AUS ਬਨਾਮ ENG: ਐਸ਼ੇਜ਼ ਦੇ ਤੀਜੇ ਟੈਸਟ ਮੈਚ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਪੈਟ ਕਮਿੰਸ ਤੇ ਖਵਾਜਾ ਦੀ ਵਾਪਸੀ

ਵਿਦੇਸ਼

Scroll to Top