ਉੱਤਰ ਪ੍ਰਦੇਸ਼, 10 ਦਸੰਬਰ 2025: ਉੱਤਰ ਪ੍ਰਦੇਸ਼ ਦੇ ਬਾਰਾਬੰਕੀ ‘ਚ ਬੁੱਧਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਦੋਂ ਦੋ ਕਾਰਾਂ ਆਹਮੋ-ਸਾਹਮਣੇ ਟਕਰਾ ਗਈਆਂ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੂੰ ਅੱਗ ਲੱਗ ਗਈ। ਕੁਝ ਜਣੇ ਬਾਹਰ ਨਿਕਲਣ ‘ਚ ਕਾਮਯਾਬ ਹੋ ਗਏ। ਪੰਜ ਜਣੇ ਕਾਰ ਦੇ ਗੇਟ ਨਹੀਂ ਖੋਲ੍ਹ ਸਕੇ। ਜਿਸ ਕਾਰਨ ਉਹ ਅੰਦਰ ‘ਚ ਫਸ ਗਏ ਅਤੇ ਅੱਗ ਦੀ ਲਪੇਟ ‘ਚ ਆ ਗਏ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਮੱਦਦ ਲਈ ਚੀਕਾਂ ਮਾਰੀਆਂ, ਪਰ ਕੋਈ ਉਨ੍ਹਾਂ ਦੀ ਮੱਦਦ ਨਹੀਂ ਕਰ ਸਕਿਆ। ਪੰਜ ਜਣੇ ਜ਼ਿੰਦਾ ਸੜ ਗਏ। ਪਿੰਡ ਵਾਸੀ ਘਟਨਾ ਵਾਲੀ ਥਾਂ ‘ਤੇ ਡਰ ਗਏ। ਹਾਈਵੇਅ ‘ਤੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਪੁਲਿਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ। ਸੜਕ ‘ਤੇ ਡਿੱਗੇ ਚਾਰ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ। ਹਾਦਸੇ ‘ਚ ਦੋ ਦੀ ਹਾਲਤ ਗੰਭੀਰ ਹੈ।
ਇਸ ਦੌਰਾਨ ਪਿੰਡ ਵਾਸੀਆਂ ਨੇ ਕਿਹਾ, “ਅਸੀਂ ਹਾਈਵੇਅ ‘ਤੇ ਇੱਕ ਕਾਰ ਨੂੰ ਅੱਗ ਲੱਗੀ ਹੋਈ ਦੇਖੀ। ਜਦੋਂ ਅਸੀਂ ਨੇੜੇ ਪਹੁੰਚੇ ਤਾਂ ਅਸੀਂ ਘਬਰਾ ਗਏ। ਲੋਕ ਅੰਦਰ ਸੜ ਰਹੇ ਸਨ। ਅਸੀਂ ਚਾਹੁੰਦੇ ਹੋਏ ਵੀ ਮੱਦਦ ਨਹੀਂ ਕਰ ਸਕੇ ਕਿਉਂਕਿ ਅੱਗ ਇੰਨੀ ਤੇਜ਼ ਸੀ ਕਿ ਨੇੜੇ ਜਾਣਾ ਵੀ ਮੁਸ਼ਕਿਲ ਸੀ। ਲੋਕ ਮੱਦਦ ਲਈ ਕਾਰ ਦੇ ਅੰਦਰ ਸੰਘਰਸ਼ ਕਰ ਰਹੇ ਸਨ। ਥੋੜ੍ਹੇ ਸਮੇਂ ‘ਚ ਹੀ ਸਾਰੇ ਪੰਜ ਜਣੇ ਜ਼ਿੰਦਾ ਸੜ ਗਏ।”
ਟੱਕਰ ਇੰਨੀ ਭਿਆਨਕ ਸੀ ਕਿ ਕਾਰਾਂ ਵਿੱਚ ਸਵਾਰ ਲੋਕ 20 ਮੀਟਰ ਦੂਰ ਡਿੱਗ ਗਏ। ਲਾਸ਼ਾਂ ਐਕਸਪ੍ਰੈਸਵੇਅ ‘ਤੇ ਖਿੰਡੀਆਂ ਹੋਈਆਂ ਸਨ। ਮ੍ਰਿਤਕਾਂ ‘ਚ ਦੋ ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਸਨ। ਦੋਵਾਂ ਵਾਹਨਾਂ ‘ਚ ਨੌਂ ਜਣੇ ਸਵਾਰ ਸਨ। ਸਾਰੇ ਜ਼ਖਮੀਆਂ ਨੂੰ ਸੀਐਚਸੀ ਹੈਦਰਗੜ੍ਹ ਤੋਂ ਲਖਨਊ ਰੈਫਰ ਕਰ ਦਿੱਤਾ ਗਿਆ ਹੈ।
ਐਸਪੀ ਅਰਪਿਤ ਵਿਜੇਵਰਗੀਆ ਨੇ ਦੱਸਿਆ ਕਿ ਇੱਕ ਕਾਰ ਦਾ ਗਾਜ਼ੀਆਬਾਦ ਰਜਿਸਟ੍ਰੇਸ਼ਨ ਨੰਬਰ ਸੀ ਅਤੇ ਦੂਜੀ ਦਾ ਦਿੱਲੀ ਰਜਿਸਟ੍ਰੇਸ਼ਨ ਨੰਬਰ ਸੀ। ਵੈਗਨ ਆਰ ਕਾਰ ‘ਚ ਇੱਕ ਪਤੀ, ਪਤਨੀ ਅਤੇ ਉਨ੍ਹਾਂ ਦੇ ਚਾਰ ਬੱਚੇ ਸਵਾਰ ਸਨ।
Read More: ਦੁਬਈ ਏਅਰ ਸ਼ੋਅ ‘ਚ ਦੌਰਾਨ ਭਾਰਤੀ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌ.ਤ




