ਸਪੋਰਟਸ, 06 ਦਸੰਬਰ 2025: ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਐਸ਼ੇਜ਼ 2025-26 ਟੈਸਟ ਸੀਰੀਜ਼ ਦਾ ਦੂਜਾ ਮੈਚ ਬ੍ਰਿਸਬੇਨ ਦੇ ਗਾਬਾ ਸਟੇਡੀਅਮ ‘ਚ ਗੁਲਾਬੀ ਗੇਂਦ ਨਾਲ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੂਜੇ ਦਿਨ ਦੀ ਖੇਡ ਸ਼ੁਰੂ ਹੋਣ ‘ਤੇ ਉਨ੍ਹਾਂ ਦੀ ਪਹਿਲੀ ਪਾਰੀ 334 ਦੌੜਾਂ ‘ਤੇ ਸਿਮਟ ਗਈ। ਇਸ ਤੋਂ ਬਾਅਦ, ਆਸਟ੍ਰੇਲੀਆ ਦੀ ਪਹਿਲੀ ਪਾਰੀ ‘ਚ ਬੱਲੇਬਾਜ਼ੀ ਦਾ ਪ੍ਰਦਰਸ਼ਨ ਬਹੁਤ ਬਿਹਤਰ ਹੋਇਆ, ਜਿਸ ‘ਚ ਮਾਰਨਸ ਲਾਬੂਸ਼ੇਨ ਨੇ ਡੇ-ਨਾਈਟ ਟੈਸਟ ‘ਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ |
ਇੰਗਲੈਂਡ ਵਿਰੁੱਧ ਪਹਿਲੇ ਐਸ਼ੇਜ਼ 2025-26 ਟੈਸਟ ‘ਚ ਮਾਰਨਸ ਲਾਬੂਸ਼ੇਨ ਦਾ ਬੱਲੇਬਾਜ਼ੀ ਪ੍ਰਦਰਸ਼ਨ ਬਹੁਤ ਘੱਟ ਸੀ, ਪਰ ਬ੍ਰਿਸਬੇਨ ਟੈਸਟ ‘ਚ ਆਸਟ੍ਰੇਲੀਆ ਦੀ ਪਹਿਲੀ ਪਾਰੀ ‘ਚ 78 ਗੇਂਦਾਂ ‘ਤੇ ਲਾਬੂਸ਼ੇਨ ਦੇ ਮਹੱਤਵਪੂਰਨ 65 ਦੌੜਾਂ ਬਣਿਆ ਸਨ। ਇਸ ਪਾਰੀ ਦੇ ਨਾਲ, ਲਾਬੂਸ਼ੇਨ ਨੇ ਡੇ-ਨਾਈਟ ਟੈਸਟ ਕ੍ਰਿਕਟ ਦੇ ਇਤਿਹਾਸ ‘ਚ 1,000 ਦੌੜਾਂ ਦੇ ਅੰਕੜੇ ਤੱਕ ਪਹੁੰਚਣ ਵਾਲਾ ਪਹਿਲਾ ਖਿਡਾਰੀ ਬਣ ਗਿਆ।
ਲਾਬੂਸ਼ੇਨ ਨੇ ਡੇ-ਨਾਈਟ ਟੈਸਟਾਂ ‘ਚ ਕੁੱਲ 16 ਪਾਰੀਆਂ ‘ਚ ਬੱਲੇਬਾਜ਼ੀ ਕੀਤੀ ਹੈ, ਜਿਸ ‘ਚ 63.93 ਦੀ ਔਸਤ ਨਾਲ 1,023 ਦੌੜਾਂ ਬਣਾਈਆਂ ਹਨ। ਲਾਬੂਸ਼ੇਨ ਨੇ ਡੇ-ਨਾਈਟ ਟੈਸਟਾਂ ‘ਚ ਚਾਰ ਸੈਂਕੜੇ ਅਤੇ ਪੰਜ ਅਰਧ ਸੈਂਕੜੇ ਲਗਾਏ ਹਨ। ਸਟੀਵ ਸਮਿਥ ਡੇ-ਨਾਈਟ ਟੈਸਟਾਂ ‘ਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ, ਅਤੇ ਉਹ 1,000 ਦੌੜਾਂ ਦੇ ਅੰਕੜੇ ਤੱਕ ਪਹੁੰਚਣ ਦੇ ਬਹੁਤ ਨੇੜੇ ਹਨ।
ਇੰਗਲੈਂਡ ਨੇ ਪਹਿਲੇ ਟੈਸਟ ਦੇ ਮੁਕਾਬਲੇ ਬ੍ਰਿਸਬੇਨ ਟੈਸਟ ‘ਚ ਬਿਹਤਰ ਬੱਲੇਬਾਜ਼ੀ ਪ੍ਰਦਰਸ਼ਨ ਦਿਖਾਇਆ, ਜਿਸ ‘ਚ ਜੋ ਰੂਟ ਨੇ ਨਾਬਾਦ 138 ਦੌੜਾਂ ਬਣਾਈਆਂ ਜਿਸ ਨਾਲ ਉਨ੍ਹਾਂ ਨੂੰ ਆਪਣੀ ਪਹਿਲੀ ਪਾਰੀ ;ਚ 334 ਦੌੜਾਂ ਤੱਕ ਪਹੁੰਚਣ ;ਚ ਮੱਦਦ ਮਿਲੀ। ਇਸ ਤੋਂ ਬਾਅਦ, ਆਸਟ੍ਰੇਲੀਆਈ ਟੀਮ ਨੇ ਖੇਡ ਦੇ ਦੂਜੇ ਦਿਨ ਵੀ ਬਹੁਤ ਵਧੀਆ ਬੱਲੇਬਾਜ਼ੀ ਪ੍ਰਦਰਸ਼ਨ ਦਿਖਾਇਆ, ਜਿਸ ‘ਚ ਜੈਕ ਵੇਦਰਲਡ, ਮਾਰਨਸ ਲਾਬੂਸ਼ਾਨੇ ਅਤੇ ਸਟੀਵ ਸਮਿਥ ਦੇ ਬੱਲਿਆਂ ਤੋਂ ਅਰਧ ਸੈਂਕੜੇ ਦੇਖਣ ਨੂੰ ਮਿਲੇ। ਆਸਟ੍ਰੇਲੀਆ ਨੇ ਹੁਣ ਤੱਕ 8 ਵਿਕਟਾਂ ਗੁਆ ਕੇ 450 ਦੌੜਾਂ ਬਣਾ ਲਈਆਂ ਹਨ ਅਤੇ 116 ਦੌੜਾਂ ਦੀ ਲੀਡ ਬਣਾ ਲਈ ਹੈ |
Read More: AUS ਬਨਾਮ ENG: ਇੰਗਲੈਂਡ ਦੇ ਬ੍ਰਾਇਡਨ ਕਾਰਸ ਨੇ ਸਿਰਫ਼ 4 ਗੇਂਦਾਂ ‘ਚ ਪਲਟਿਆ ਐਸ਼ੇਜ਼ ਮੈਚ ਦਾ ਪਾਸਾ




