ਰਾਹੁਲ ਗਾਂਧੀ

ਵਿਦੇਸ਼ੀ ਮਹਿਮਾਨਾਂ ਨਾਲ ਮੁਲਾਕਾਤ ਤੋਂ ਰੋਕਣ ਵਾਲਾ ਰਾਹੁਲ ਗਾਂਧੀ ਦਾ ਬਿਆਨ ਬੇਬੁਨਿਆਦ: ਸੰਬਿਤ ਪਾਤਰਾ

ਦੇਸ਼, 4 ਦਸੰਬਰ 2025: ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ ਤੋਂ ਪਹਿਲਾਂ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਵਿਦੇਸ਼ੀ ਮਹਿਮਾਨਾਂ ਨੂੰ ਵਿਰੋਧੀ ਧਿਰ ਦੇ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਰੋਕਣ ਦਾ ਦੋਸ਼ ਲਗਾਇਆ। ਭਾਜਪਾ ਨੇ ਹੁਣ ਇਸ ਦੋਸ਼ ‘ਤੇ ਜਵਾਬ ਦਿੱਤਾ ਹੈ। ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵਜੋਂ ਰਾਹੁਲ ਗਾਂਧੀ ਦੇ ਬਿਆਨ ਗੈਰ-ਜ਼ਿੰਮੇਵਾਰਾਨਾ ਅਤੇ ਬੇਬੁਨਿਆਦ ਹਨ।

ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ ਕਿ “ਮੇਰਾ ਮੰਨਣਾ ਹੈ ਕਿ ਵਿਰੋਧੀ ਧਿਰ ਦੇ ਆਗੂ ਵਜੋਂ ਰਾਹੁਲ ਗਾਂਧੀ ਨੇ ਅੱਜ ਜੋ ਕਿਹਾ ਉਹ ਨਾ ਸਿਰਫ਼ ਗਲਤ ਹੈ ਬਲਕਿ ਭਾਰਤ ਦੇ ਅਕਸ ਨੂੰ ਵੀ ਢਾਹ ਲਗਾਉਂਦਾ ਹੈ |

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਸਰਕਾਰ ਵਿਦੇਸ਼ੀ ਮਹਿਮਾਨਾਂ ਨੂੰ ਵਿਰੋਧੀ ਧਿਰ ਦੇ ਆਗੂ ਨਾਲ ਮੁਲਾਕਾਤ ਕਰਨ ਤੋਂ ਰੋਕ ਰਹੀ ਹੈ ਕਿਉਂਕਿ ਸਰਕਾਰ ਅੰਦਰ ਅਸੁਰੱਖਿਆ ਦੀ ਭਾਵਨਾ ਹੈ। ਭਾਰਤ ਸਰਕਾਰ ਅਸੁਰੱਖਿਅਤ ਕਿਉਂ ਮਹਿਸੂਸ ਕਰੇਗੀ? ਅੱਜ, ਭਾਰਤ ਦੁਨੀਆ ਦਾ ਇੱਕ ਆਰਥਿਕ ਥੰਮ੍ਹ ਹੈ। ਸਾਡੇ ਦੇਸ਼ ਨੂੰ ਇਸ ਤਰ੍ਹਾਂ ਦੇਖਣਾ , ਖਾਸ ਕਰਕੇ ਜਦੋਂ ਰੂਸੀ ਰਾਸ਼ਟਰਪਤੀ ਦਾ ਦੌਰਾ ਕਰਨ ਵਾਲਾ ਹੁੰਦਾ ਹੈ, ਸਹੀ ਨਹੀਂ ਹੈ… ਇੱਕ ਗੱਲ ਸਾਰਿਆਂ ਨੂੰ ਸਪੱਸ਼ਟ ਤੌਰ ‘ਤੇ ਪਤਾ ਹੋਣੀ ਚਾਹੀਦੀ ਹੈ ਕਿ ਜਦੋਂ ਕੋਈ ਵਿਦੇਸ਼ੀ ਵਫ਼ਦ ਭਾਰਤ ਆਉਂਦਾ ਹੈ, ਤਾਂ ਇਹ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸਰਕਾਰੀ ਅਧਿਕਾਰੀਆਂ ਅਤੇ ਸਰਕਾਰ ਨਾਲ ਮੀਟਿੰਗਾਂ ਦਾ ਪ੍ਰਬੰਧ ਕਰੇ।

ਜਿੱਥੋਂ ਤੱਕ ਹੋਰ ਅਧਿਕਾਰੀਆਂ ਅਤੇ ਲੋਕਾਂ ਨਾਲ ਸ਼ਿਸ਼ਟਾਚਾਰ ਮੁਲਾਕਾਤਾਂ ਦੀ ਗੱਲ ਹੈ, ਵਿਦੇਸ਼ੀ ਵਫ਼ਦ ਇਹ ਫੈਸਲਾ ਕਰਦਾ ਹੈ ਕਿ ਉਹ ਕਿਸ ਨੂੰ ਮਿਲਣਗੇ, ਉਹ ਫੈਸਲਾ ਕਰਦੇ ਹਨ | ਸਰਕਾਰ ਉਸ ‘ਚ ਦਖਲ ਨਹੀਂ ਦਿੰਦੀ।

ਇਸ ਦੌਰਾਨ, ਭਾਜਪਾ ਸੰਸਦ ਮੈਂਬਰ ਨਰਹਰੀ ਅਮੀਨ ਨੇ ਕਿਹਾ, “ਰਾਹੁਲ ਗਾਂਧੀ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਉਹ ਵਿਦੇਸ਼ ਜਾ ਕੇ ਭਾਰਤ ਬਾਰੇ ਬੁਰਾ ਕਿਵੇਂ ਬੋਲ ਸਕਦੇ ਹਨ? ਭਾਰਤ ‘ਚ ਰਾਜਨੀਤਿਕ ਮੁੱਦਿਆਂ ‘ਤੇ ਚਰਚਾ ਹੋਣੀ ਚਾਹੀਦੀ ਹੈ, ਪਰ ਜਦੋਂ ਉਹ ਵਿਦੇਸ਼ ਜਾਂਦੇ ਹਨ, ਤਾਂ ਉਹ ਭਾਰਤ ਸਰਕਾਰ ਅਤੇ ਦੇਸ਼ ਬਾਰੇ ਬੁਰਾ ਬੋਲਦੇ ਹਨ। ਵਿਰੋਧੀ ਪਾਰਟੀ ਦਾ ਕੋਈ ਮੈਂਬਰ ਨੂੰ ਉਨ੍ਹਾਂ ਨੂੰ ਅਜਿਹਾ ਵਿਵਹਾਰ ਕਾਰਨ ਕਿਉਂ ਰੋਕਦਾ ?

Read More: ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਮੈਂ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਾਂ: ਰਾਹੁਲ ਗਾਂਧੀ

ਵਿਦੇਸ਼

Scroll to Top