IndiGo

ਇੰਡੀਗੋ ਦੀਆਂ ਕੁਝ ਉਡਾਣਾਂ ਰੱਦ, ਯਾਤਰੀ ਪ੍ਰੇਸ਼ਾਨ

4 ਦਸੰਬਰ 2025: ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (RGIA) ‘ਤੇ ਯਾਤਰੀਆਂ (passengers) ਨੂੰ ਬੁੱਧਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀਆਂ ਕੁਝ ਉਡਾਣਾਂ ਅਚਾਨਕ ਰੱਦ ਕਰ ਦਿੱਤੀਆਂ ਗਈਆਂ। ਦੱਸ ਦੇਈਏ ਕਿ ਏਅਰਲਾਈਨ ਸੂਤਰਾਂ ਅਨੁਸਾਰ, ਕੁਝ ਜਹਾਜ਼ਾਂ ਵਿੱਚ ਅਚਾਨਕ ਤਕਨੀਕੀ ਸਮੱਸਿਆਵਾਂ ਦਾ ਪਤਾ ਲੱਗਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ, ਇੰਡੀਗੋ ਪ੍ਰਬੰਧਨ ਨੇ ਤੁਰੰਤ ਪ੍ਰਭਾਵਿਤ ਉਡਾਣਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ।

Read More: Indigo: ਇੰਡੀਗੋ ਨੇ ਕੀਤਾ ਐਲਾਨ, ਦਿੱਲੀ ਅਤੇ ਚੀਨ ਦੇ ਗੁਆਂਗਜ਼ੂ ਵਿਚਕਾਰ ਚੱਲਣਗੀਆਂ ਉਡਾਣਾਂ

Scroll to Top