ਸਪੋਰਟਸ, 03 ਦਸੰਬਰ 2025: IND ਬਨਾਮ SA: ਦੱਖਣੀ ਅਫ਼ਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਿਕਰਯੋਗ ਹੈ ਕਿ ਭਾਰਤ ਲਗਾਤਾਰ 20ਵਾਂ ਵਨਡੇ ਟਾਸ ਹਾਰਿਆ ਹੈ। ਬਾਵੁਮਾ ਨੇ ਕਿਹਾ ਕਿ ਉਨ੍ਹਾਂ ਦੀ ਪਲੇਇੰਗ ਇਲੈਵਨ ‘ਚ ਤਿੰਨ ਬਦਲਾਅ ਕੀਤੇ ਗਏ ਹਨ। ਬਾਵੁਮਾ ਨੇ ਵਾਪਸੀ ਕਰਦੇ ਹੋਏ ਲੁੰਗੀ ਨਗਿਦੀ ਅਤੇ ਕੇਸ਼ਵ ਮਹਾਰਾਜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ, ਭਾਰਤੀ ਕਪਤਾਨ ਕੇਐਲ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਲੇਇੰਗ ਇਲੈਵਨ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਭਾਰਤੀ ਟੀਮ ਨੇ ਪਹਿਲੇ ਮੈਚ’ਚ ਤਿੰਨ ਸਪਿਨਰ ਅਤੇ ਇੰਨੇ ਹੀ ਤੇਜ਼ ਗੇਂਦਬਾਜ਼ਾਂ ਨੂੰ ਮੈਦਾਨ ‘ਚ ਉਤਾਰਿਆ। ਰਿਸ਼ਭ ਪੰਤ ਦੀ ਜਗ੍ਹਾ ਰੁਤੁਰਾਜ ਗਾਇਕਵਾੜ ਨੇ ਲਈ, ਜਦੋਂ ਕਿ ਵਾਸ਼ਿੰਗਟਨ ਸੁੰਦਰ ਨੇ ਨਿਤੀਸ਼ ਕੁਮਾਰ ਰੈੱਡੀ ਦੀ ਜਗ੍ਹਾ ਆਲਰਾਊਂਡਰ ਵਜੋਂ ਲਿਆ। ਪੰਤ ਅਤੇ ਕੇਐਲ ਰਾਹੁਲ ਦੋਵੇਂ ਇਸ ਸੀਰੀਜ਼ ਦਾ ਹਿੱਸਾ ਹਨ। ਨਿਯਮਤ ਕਪਤਾਨ ਸ਼ੁਭਮਨ ਗਿੱਲ ਦੀ ਗੈਰਹਾਜ਼ਰੀ ‘ਚ ਕੇਐਲ ਟੀਮ ਦੀ ਅਗਵਾਈ ਕਰ ਰਿਹਾ ਹੈ।
ਸਭ ਤੋਂ ਵੱਧ ਚਰਚਾ ਵਾਲੀ ਵਨਡੇ ਸੀਰੀਜ਼ ਰੋਹਿਤ ਅਤੇ ਕੋਹਲੀ ਦੀ ਹੈ। ਕੋਹਲੀ ਦੇ 52ਵੇਂ ਵਨਡੇ ਸੈਂਕੜੇ ਅਤੇ ਰੋਹਿਤ ਦੀ ਹਮਲਾਵਰ 57 ਦੌੜਾਂ ਦੀ ਪਾਰੀ ਨੇ ਭਾਰਤ ਨੂੰ ਰਾਂਚੀ ‘ਚ ਪਹਿਲੇ ਮੈਚ ‘ਚ ਦੱਖਣੀ ਅਫ਼ਰੀਕਾ ਨੂੰ 17 ਦੌੜਾਂ ਨਾਲ ਹਰਾਉਣ ‘ਚ ਮੱਦਦ ਕੀਤੀ। 2027 ਦਾ ਵਨਡੇ ਵਿਸ਼ਵ ਕੱਪ ਅਜੇ ਦੋ ਸਾਲ ਦੂਰ ਹੈ, ਇਸ ਲਈ ਹਰ ਮੈਚ ਕੋਹਲੀ ਅਤੇ ਰੋਹਿਤ ਲਈ ਆਪਣੀ ਫਿਟਨੈਸ ਅਤੇ ਫਾਰਮ ਸਾਬਤ ਕਰਨ ਦਾ ਮੌਕਾ ਹੈ।
Read More: BAN ਬਨਾਮ IRE: ਆਇਰਲੈਂਡ ਦੀ ਸਾਲ ਦੀ ਪਹਿਲੀ ਜਿੱਤ, ਮੇਜ਼ਬਾਨ ਬੰਗਲਾਦੇਸ਼ ਨੂੰ 39 ਦੌੜਾਂ ਨਾਲ ਹਰਾਇਆ




