ਇਸ ਵਿਭਾਗ ‘ਚ ਨਿਕਲੀਆਂ ਅਸਾਮੀਆਂ, ਜਾਣੋ ਵੇਰਵਾ

2 ਦਸੰਬਰ 2025: ਐਸੋਸੀਏਸ਼ਨ ਫਾਰ ਸਾਇੰਟਿਫਿਕ ਰਿਸਰਚ ਇਨ ਹੋਮਿਓਪੈਥੀ ਨੇ ਵਿੱਤ ਵਿਭਾਗ ਵੱਲੋਂ ਹੋਮਿਓਪੈਥਿਕ ਵਿਭਾਗ ਦੇ ਅੰਦਰ ਵੱਖ-ਵੱਖ ਕਾਡਰਾਂ ਵਿੱਚ 115 ਲੰਬੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨ ਅਤੇ ਭਰਨ ਦੀ ਪ੍ਰਵਾਨਗੀ ਦਾ ਜ਼ੋਰਦਾਰ ਸਵਾਗਤ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਅਮਰਜੀਤ ਸਿੰਘ ਮਾਨ, ਡਾ. ਅਵਤਾਰ ਸਿੰਘ (ਪ੍ਰਧਾਨ), ਡਾ. ਭੁਪਿੰਦਰ ਸਿੰਘ (ਉਪ ਪ੍ਰਧਾਨ), ਅਤੇ ਡਾ. ਵਿਨੋਦ ਸਿੰਗਲਾ (ਉਪ ਪ੍ਰਧਾਨ) ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 42 ਹੋਮਿਓਪੈਥਿਕ ਮੈਡੀਕਲ ਅਫਸਰ ਅਸਾਮੀਆਂ, 72 ਡਿਸਪੈਂਸਰ ਅਸਾਮੀਆਂ ਅਤੇ ਇੱਕ ਕਲਰਕ ਦੀ ਪੋਸਟ ਨੂੰ ਭਰਨ ਨਾਲ ਵਿਭਾਗ ਨੂੰ ਮੁੜ ਸੁਰਜੀਤੀ ਮਿਲੇਗੀ ਅਤੇ ਸੂਬੇ ਵਿੱਚ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਹੋਮਿਓਪੈਥਿਕ ਵਿਭਾਗ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਇਸ ਨਾਲ ਹੋਮਿਓਪੈਥਿਕ ਵਿਭਾਗ ਦੇ ਸੁਚਾਰੂ ਕੰਮਕਾਜ ਵਿੱਚ ਮਦਦ ਮਿਲੇਗੀ।

Read More: Vacancy: ਇਸ ਵਿਭਾਗ ‘ਚ ਨਿਕਲੀ ਭਰਤੀ, ਜਲਦੀ ਨਾਲ ਕਰੋ ਅਪਲਾਈ

Scroll to Top