ਸੀਜੀਸੀ ਯੂਨੀਵਰਸਿਟੀ ਮੋਹਾਲੀ

ਸੀਜੀਸੀ ਯੂਨੀਵਰਸਿਟੀ ਮੋਹਾਲੀ ਦੇ ਸੰਸਥਾਪਕ ਚਾਂਸਲਰ ਨੂੰ ਜਾਪਾਨ ‘ਚ “ਦ ਫਾਦਰ ਆਫ ਐਜੂਕੇਸ਼ਨ” ਪੁਰਸਕਾਰ ਨਾਲ ਕੀਤਾ ਸਨਮਾਨਿਤ

ਮੋਹਾਲੀ, 26 ਨਵੰਬਰ 2025: ਅਥਾਹ ਪ੍ਰਸ਼ੰਸਾ ਅਤੇ ਇਤਿਹਾਸਕ ਮਾਣ ਦੇ ਇਸ ਅੰਤਰਰਾਸ਼ਟਰੀ ਪਲ ‘ਚ ਵਿਸ਼ਵ ਪੱਧਰੀ ਅਕਾਦਮਿਕ ਭਾਈਚਾਰੇ ਨੇ ਟੋਕੀਓ, ਜਾਪਾਨ ਵਿੱਚ ਇੱਕ ਅਸਾਧਾਰਣ ਸਨਮਾਨ ਦੇਖਿਆ, ਜਿੱਥੇ ਸੀ.ਜੀ.ਸੀ. ਯੂਨੀਵਰਸਿਟੀ, ਮੋਹਾਲੀ ਦੇ ਮਾਨਯੋਗ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੂੰ ਅਧਿਕਾਰਤ ਤੌਰ ‘ਤੇ ਵਿਸ਼ੇਸ਼ ਖਿਤਾਬ “ਦ ਫਾਦਰ ਆਫ ਐਜੂਕੇਸ਼ਨ” ਨਾਲ ਸਨਮਾਨਿਤ ਕੀਤਾ। ਇਹ ਸਨਮਾਨ, ਆਪਣੀ ਮੂਲ ਪ੍ਰਕ੍ਰਿਤੀ ‘ਚ ਦੁਰਲਭ ਅਤੇ ਆਪਣੇ ਪੱਧਰ ‘ਚ ਵਿਸ਼ਾਲ, ਸਿੱਖਿਆ ਨੂੰ ਹਰ ਸਿਖਿਆਰਥੀ ਲਈ ਪਹੁੰਚਯੋਗ, ਕਿਫਾਇਤੀ ਅਤੇ ਜੀਵਨ-ਬਦਲਣ ਵਾਲੀ ਸ਼ਕਤੀ ਵਿੱਚ ਬਦਲਣ ਲਈ, ਉਨ੍ਹਾਂ ਦੇ ਆਜੀਵਨ ਸਮਰਪਣ ਦਾ ਪ੍ਰਮਾਣ ਹੈ।

ਗਹਿਰੇ ਸਨਮਾਨ ਅਤੇ ਵਿਸ਼ਵਵਿਆਪੀ ਮਹੱਤਵ ਵਾਲੇ ਇਸ ਸਮਾਗਮ ‘ਚ ਜਾਪਾਨ ਨੇ “ਦ ਫਾਦਰ ਆਫ ਐਜੂਕੇਸ਼ਨ” ਦੇ ਖਿਤਾਬ ਨਾਲ ਉੱਕਰਿਆ ਇੱਕ ਯਾਦਗਾਰੀ ਸਨਮਾਨ ਸਿੱਕਾ ਜਾਰੀ ਕੀਤਾ, ਜਿਸ ਨੇ 25 ਵਰ੍ਹਿਆਂ ਦੀ ਅਦ੍ਭੁੱਤ ਸਿੱਖਿਆਕ ਨੇਤ੍ਰਤਵ ਅਤੇ ਸਮਾਜਿਕ ਪ੍ਰਭਾਵ ਨਾਲ ਬਣੀ ਵਿਰਾਸਤ ਨੂੰ ਅਮਰ ਕਰ ਦਿੱਤਾ।

ਇਸ ਸਮਾਗਮ ‘ਚ ਹੇਠ ਲਿਖੇ ਪ੍ਰਖਿਆਤ ਗਣਮਾਨ੍ਯ ਵਿਅਕਤੀਆਂ ਦੀ ਮੌਜੂਦਗੀ ਦਰਜ ਹੋਈ, ਜਿਨ੍ਹਾਂ ‘ਚ ਸ਼ਾਮਲ ਸਨ |

ਹਿਰੋਮੀ ਸੁਮੀ-ਸਾਨ, ਮਿਨਿਸਟਰੀ ਆਫ ਇਕਾਨੋਮੀ, ਟ੍ਰੇਡ ਐਂਡ ਇੰਡਸਟਰੀ (METI), ਸਾਊਥਵੈਸਟ ਏਸ਼ੀਆ ਡਿਵੀਜ਼ਨ

ਉਮੇਸ਼ ਨੌਟਿਆਲ-ਸਾਨ, ਸਕੱਤਰ, ਐੰਬੈਸੀ ਆਫ ਇੰਡੀਆ ਇਨ ਜਾਪਾਨ

AOTS (ਐਸੋਸੀਏਸ਼ਨ ਫਾਰ ਓਵਰਸੀਜ਼ ਟੈਕਨੀਕਲ ਕੋਆਪਰੇਸ਼ਨ ਐਂਡ ਸਸਟੇਨੇਬਲ ਪਾਰਟਨਰਸ਼ਿਪਸ) ਦੇ ਪ੍ਰਤਿਨਿਧੀ

ਸਾਤੋਸ਼ੀ ਮੋਰੀ-ਸਾਨ ਅਤੇ ਯੂਯਾ ਸੁਜ਼ੁਕੀ-ਸਾਨ, ਹਮਾਮਾਤਸੂ ਰੀਜਨਲ ਇੰਕਿਊਬੇਸ਼ਨ

ਯੁਮਾ ਮੋਰੀ-ਸਾਨ ਅਤੇ ਯਾਸੁਹੀਕੋ ਯੋਸ਼ੀਦਾ-ਸਾਨ, BREXA ਕਰਾਸ ਬੋਰਡਰ ਅਤੇ AOTS

ਮਰਾਠੇ ਆਸ਼ਲੇਸ਼ ਅਰੁਣ-ਸਾਨ, ਸੁਕੁਬਾ ਯੂਨੀਵਰਸਿਟੀ

ਕਿਓਕੁਜਿਤਸੁ ਕਾਰਪੋਰੇਸ਼ਨ

ਇਹਨਾਂ ਆਗੂਆਂ ਨੇ ਸਮੂਹਿਕ ਤੌਰ ‘ਤੇ ਉਸ ਦੂਰਦਰਸ਼ੀ ਸ਼ਖਸੀਅਤ ਦੇ ਵਿਸ਼ਵਵਿਆਪੀ ਪ੍ਰਭਾਵ ਨੂੰ ਸਵੀਕਾਰ ਕੀਤਾ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਪਰਿਵਰਤਨਸ਼ੀਲ ਮਾਰਗ ਬਣਾਇਆ ਹੈ, ਹਜ਼ਾਰਾਂ ਵਿਦਿਆਰਥੀਆਂ ਨੂੰ ਸ਼ਕਤੀ ਦਿੱਤੀ ਹੈ, ਉੱਤਮਤਾ ਦੇ ਸੰਸਥਾਨਾਂ ਨੂੰ ਆਕਾਰ ਦਿੱਤਾ ਹੈ, ਅਤੇ ਵਿਦਿਅਕ ਪਹੁੰਚਯੋਗਤਾ ਦੇ ਅਸਲ ਅਰਥਾਂ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ।

ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ, ਸੀ.ਜੀ.ਸੀ. ਯੂਨੀਵਰਸਿਟੀ, ਮੋਹਾਲੀ ਦੇ ਮਾਨਯੋਗ ਸੰਸਥਾਪਕ ਚਾਂਸਲਰ, ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ “ਸਿੱਖਿਆ ਉਹ ਨਹੀਂ ਹੈ ਜੋ ਅਸੀਂ ਦਿੰਦੇ ਹਾਂ, ਇਹ ਇੱਕ ਰੌਸ਼ਨੀ ਹੈ ਜਿਸ ਦੀ ਅਸੀਂ ਰੱਖਿਆ ਕਰਦੇ ਹਾਂ। ਮੈਂ ਸਿਰਫ਼ ਇਸ ਦਾ ਰਖਵਾਲਾ ਹਾਂ, ਜਿਸ ਨੂੰ ਇਹ ਯਕੀਨੀ ਬਣਾਉਣ ਦਾ ਫ਼ਰਜ਼ ਸੌਂਪਿਆ ਗਿਆ ਹੈ ਕਿ ਸਿੱਖਿਆ ਹਰ ਉਸ ਰਾਹ ਤੱਕ ਪਹੁੰਚੇ ਜਿੱਥੇ ਕਦੇ ਸੁਪਨੇ ਵੱਸਦੇ ਸਨ। ਮੇਰੇ ਜੀਵਨ ਦਾ ਮਕਸਦ ਇਹ ਯਕੀਨੀ ਬਣਾਉਣਾ ਰਿਹਾ ਹੈ ਕਿ ਸਿੱਖਿਆ, ਜੋ ਕਿਫਾਇਤੀ, ਸਮਾਵੇਸ਼ੀ ਅਤੇ ਸਨਮਾਨਜਨਕ ਹੋਵੇ, ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ। ਇਹ ਸਨਮਾਨ ਉਸ ਜ਼ਿੰਮੇਵਾਰੀ ਵਿੱਚ ਹੋਰ ਵਾਧਾ ਕਰਦਾ ਹੈ।”

ਇਹ ਵਿਸ਼ੇਸ਼ ਮਾਨਤਾ ਸਿਰਫ਼ ਇੱਕ ਪੁਰਸਕਾਰ ਤੋਂ ਕਈ ਵੱਧ ਹੈ। ਇਹ ਉਦੇਸ਼ ਨਾਲ ਜੀਏ ਗਏ ਜੀਵਨ, ਪੱਕੇ ਵਿਸ਼ਵਾਸ ਨਾਲ ਬਣੀ ਵਿਰਾਸਤ, ਅਤੇ ਇੱਕ ਦ੍ਰਿਸ਼ਟੀ ਦਾ ਅੰਤਰਰਾਸ਼ਟਰੀ ਪ੍ਰਮਾਣੀਕਰਨ ਹੈ ਜੋ ਪੀੜ੍ਹੀਆਂ ਨੂੰ ਉੱਚਾ ਚੁੱਕਣਾ ਜਾਰੀ ਰੱਖਦੀ ਹੈ। ਜਦੋਂ ਇਹ ਸਨਮਾਨ ਅੰਤਰਰਾਸ਼ਟਰੀ ਮੰਚ ‘ਤੇ ਉਜਾਗਰ ਕੀਤਾ, ਤਾਂ ਸੀ.ਜੀ.ਸੀ. ਯੂਨੀਵਰਸਿਟੀ ਵੱਲੋਂ ਮਹਿਸੂਸ ਕੀਤਾ ਗਿਆ ਮਾਣ ਸਰਹੱਦਾਂ ਤੋਂ ਕਿਤੇ ਪਰੇ ਤੱਕ ਗੂੰਜਿਆ। ਇਹ ਇੱਕ ਐਸਾ ਪਲ ਹੈ ਜੋ ਇਮਾਨਦਾਰੀ, ਸਮਾਵੇਸ਼ਤਾ ਅਤੇ ਵਿਸ਼ਵ-ਪੱਧਰੀ ਸਿੱਖਿਆ ਵਿੱਚ ਜੜੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਯੂਨੀਵਰਸਿਟੀ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦਾ ਹੈ।

ਸੀ.ਜੀ.ਸੀ. ਯੂਨੀਵਰਸਿਟੀ ਭਾਈਚਾਰੇ ਲਈ, ਇਹ ਇਤਿਹਾਸਕ ਉਪਲਬਧੀ ਹੋਰ ਉੱਚਾ ਪਹੁੰਚਣ, ਵੱਡੇ ਸੁਪਨੇ ਦੇਖਣ ਅਤੇ ਉਸ ਦੂਰਦਰਸ਼ੀ ਵੱਲੋਂ ਦਰਸਾਈ ਵਚਨਬੱਧਤਾ ਦਾ ਸਨਮਾਨ ਕਰਨ ਦਾ ਆਹਵਾਨ ਹੈ ਜਿਸ ਨੇ ਇਹ ਸਭ ਕੁਝ ਤਿਆਰ ਕੀਤਾ।

Read More: ਸੀਜੀਸੀ ਯੂਨੀਵਰਸਿਟੀ ਮੋਹਾਲੀ ‘ਚ ਦੋ ਦਿਨਾਂ ਦਾ ਟੈਕਨੋ-ਸੱਭਿਆਚਾਰਕ ਮੇਲਾ ਕਰਵਾਇਆ

Scroll to Top