ਹਰਿਆਣਾ, 25 ਨਵੰਬਰ 2025: ਹਰਿਆਣਾ ਸਰਕਾਰ ਨੇ 30 ਨਵੰਬਰ ਨੂੰ ਹੋਣ ਵਾਲੀਆਂ ਦਿੱਲੀ ਨਗਰ ਨਿਗਮ ਦੇ 12 ਵਾਰਡਾਂ ਦੀਆਂ ਚੋਣਾਂ ਦੇ ਮੱਦੇਨਜ਼ਰ, ਹਰਿਆਣਾ ‘ਚ ਸਥਿਤ ਸਰਕਾਰੀ ਦਫਤਰਾਂ, ਵਿਦਿਅਕ ਸੰਸਥਾਵਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ, ਜੋ ਕਿ ਦਿੱਲੀ ਦੇ ਰਜਿਸਟਰਡ ਵੋਟਰ ਹਨ,ਉਨ੍ਹਾਂ ਲਈ ਅਦਾਇਗੀ ਛੁੱਟੀ/ਵਿਸ਼ੇਸ਼ ਕੈਜ਼ੂਅਲ ਛੁੱਟੀ (ਭੁਗਤਾਨ) ਦਾ ਐਲਾਨ ਕੀਤਾ ਹੈ।
ਇਸ ਸਬੰਧ ‘ਚ ਇੱਕ ਨੋਟੀਫਿਕੇਸ਼ਨ ਮੁੱਖ ਸਕੱਤਰ ਅਨੁਰਾਗ ਰਸਤੋਗੀ ਦੁਆਰਾ ਜਾਰੀ ਕੀਤਾ ਗਿਆ ਹੈ | ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੀ ਧਾਰਾ 25, ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135-ਬੀ (1996 ਸੋਧ ਸਮੇਤ) ਦੇ ਤਹਿਤ ਦਿੱਤੀ ਗਈ ਹੈ।
ਹਰਿਆਣਾ ‘ਚ ਸਥਿਤ ਫੈਕਟਰੀਆਂ, ਦੁਕਾਨਾਂ ਅਤੇ ਨਿੱਜੀ ਅਦਾਰਿਆਂ ‘ਚ ਕੰਮ ਕਰਨ ਵਾਲੇ ਕਰਮਚਾਰੀ, ਜੋ ਦਿੱਲੀ ਦੇ ਰਜਿਸਟਰਡ ਵੋਟਰ ਹਨ, ਨੂੰ ਵੀ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135-ਬੀ ਦੇ ਤਹਿਤ ਵੋਟ ਪਾਉਣ ਦੇ ਉਦੇਸ਼ ਲਈ ਤਨਖਾਹ ਵਾਲੀ ਛੁੱਟੀ ਦਿੱਤੀ ਜਾਵੇਗੀ ਤਾਂ ਜੋ ਸਾਰੇ ਯੋਗ ਵੋਟਰ ਦਿੱਲੀ ਨਗਰ ਨਿਗਮ ਚੋਣ ‘ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸੁਚਾਰੂ ਢੰਗ ਨਾਲ ਕਰ ਸਕਣ।
Read More: ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਸਕੂਲਾਂ ‘ਚ 5 ਦਿਨ ਛੁੱਟੀਆਂ ਦਾ ਐਲਾਨ




