Punjab news

ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ 24 ਦਰਜਾ-4 ਕਰਮਚਾਰੀਆਂ ਨੂੰ ਪੱਦ-ਉਨਤ ਕਰਕੇ ਕਲਰਕ ਬਣਾਇਆ

ਚੰਡੀਗੜ੍ਹ, 22 ਨਵੰਬਰ 2025: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ 24 ਦਰਜਾ-4 ਕਰਮਚਾਰੀਆਂ ਨੂੰ ਪੱਦ-ਉਨਤ ਕਰਕੇ ਕਲਰਕ ਬਣਾਇਆ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬੀਤੇ ਪੰਜਾਬ ਭਵਨ ‘ਚ ਇਨ੍ਹਾਂ ਨਵੇਂ ਪੱਦ-ਉਨਤ ਕਰਮਚਾਰੀਆਂ ਨੂੰ ਪੱਦ-ਉਨਤੀ ਦੇ ਹੁਕਮ ਸੌਂਪੇ।

ਇਨ੍ਹਾਂ ਤਰੱਕੀਆਂ ਪ੍ਰਾਪਤਾਂ ‘ਚ 4 ਦਿਵਿਆਂਗ ਕਰਮਚਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਵਿਭਾਗ ਵੱਲੋਂ ਸਮਾਨ ਮੌਕੇ ਅਤੇ ਨਿਆਇਕ ਤਰੱਕੀ ਦੇ ਅਧਾਰ ‘ਤੇ ਕਲਰਕ ਦੇ ਪਦ ‘ਤੇ ਪੱਦ-ਉਨਤ ਕੀਤਾ ਹੈ।
ਡਾ. ਬਲਜੀਤ ਕੌਰ ਨੇ ਨਵੇਂ ਕਲਰਕ ਬਣੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਭਾਗ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਅਤੇ ਗਰੀਬ ਵਰਗ ਦੀ ਭਲਾਈ ਲਈ ਕੰਮ ਕਰਦਾ ਹੈ।

ਕੈਬਨਿਟ ਮੰਤਰੀ ਨੇ ਬੈਠਕ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੱਦ-ਉਨਤ ਕਰਮਚਾਰੀਆਂ ਨੂੰ ਯੋਗ ਅਤੇ ਸ਼ੁਰੂਆਤੀ ਟਰੇਨਿੰਗ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਆਪਣੀਆਂ ਡਿਊਟੀਆਂ ਹੋਰ ਕੁਸ਼ਲਤਾ ਅਤੇ ਪੇਸ਼ਾਵਰਾਨਾ ਢੰਗ ਨਾਲ ਕਰ ਸਕਣ।

Read More: ਮੋਹਾਲੀ, ਅੰਮ੍ਰਿਤਸਰ ਤੇ ਜਲੰਧਰ ‘ਚ ਕੰਮਕਾਜੀ ਔਰਤਾਂ ਲਈ ਬਣਾਏ ਜਾਣਗੇ 5 ਨਵੇਂ ਹੋਸਟਲ

Scroll to Top