IND ਬਨਾਮ SA

IND ਬਨਾਮ SA: ਦੱਖਣੀ ਅਫਰੀਕਾ ਖ਼ਿਲਾਫ ਗੁਹਾਟੀ ਟੈਸਟ ਮੈਚ ‘ਚ ਭਾਰਤ ਦੀ ਕਪਤਾਨੀ ਕਰਨਗੇ ਰਿਸ਼ਭ ਪੰਤ, ਗਿੱਲ ਬਾਹਰ

ਸਪੋਰਟਸ, 21 ਨਵੰਬਰ 2025: IND ਬਨਾਮ SA 2nd Test Match: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਸੰਬੰਧੀ ਇੱਕ ਹੋਰ ਅਪਡੇਟ ਸਾਹਮਣੇ ਆਇਆ ਹੈ। ਕਪਤਾਨ ਸ਼ੁਭਮਨ ਗਿੱਲ (Shubman Gill )ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। ਪਹਿਲੇ ਟੈਸਟ ਦੌਰਾਨ ਬੱਲੇਬਾਜ਼ੀ ਕਰਦੇ ਸਮੇਂ ਉਨ੍ਹਾਂ ਦੀ ਗਰਦਨ ‘ਚ ਦਿੱਕਤ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਪਾਰੀ ‘ਚ ਸਹੀ ਢੰਗ ਨਾਲ ਬੱਲੇਬਾਜ਼ੀ ਕਰਨ ‘ਚ ਮੁਸ਼ਕਿਲ ਆਈ ਅਤੇ ਰਿਟਾਇਰਮੈਂਟ ਹਰਟ ਹੋ ਗਿਆ ਸੀ | ਫਿਰ ਦੂਜੀ ਪਾਰੀ ‘ਚ ਬੱਲੇਬਾਜ਼ੀ ਨਹੀਂ ਕੀਤੀ।

ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ, “ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਗੁਹਾਟੀ ‘ਚ ਦੂਜੇ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਗਿੱਲ ਨੂੰ ਕੋਲਕਾਤਾ ਟੈਸਟ ਦੇ ਦੂਜੇ ਦਿਨ ਗਰਦਨ ‘ਚ ਦਿੱਕਤ ਸੀ ਅਤੇ ਦਿਨ ਦੇ ਖੇਡ ਤੋਂ ਬਾਅਦ ਮੁਲਾਂਕਣ ਲਈ ਹਸਪਤਾਲ ਲਿਜਾਇਆ ਗਿਆ ਸੀ।

ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਸੀ ਅਤੇ ਅਗਲੇ ਦਿਨ ਛੁੱਟੀ ਦੇ ਦਿੱਤੀ ਗਈ ਸੀ। ਉਹ 19 ਨਵੰਬਰ, 2025 ਨੂੰ ਗੁਹਾਟੀ ਪਹੁੰਚੇ ਸਨ।” ਹਾਲਾਂਕਿ, ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ ਅਤੇ ਇਸ ਲਈ ਦੂਜੇ ਟੈਸਟ ‘ਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਗੇ। ਉਹ ਹੁਣ ਹੋਰ ਮੁਲਾਂਕਣ ਅਤੇ ਇਲਾਜ ਲਈ ਮੁੰਬਈ ਰਵਾਨਾ ਹੋਣਗੇ। ਰਿਸ਼ਭ ਪੰਤ (Rishabh Pant) ਉਨ੍ਹਾਂ ਦੀ ਗੈਰਹਾਜ਼ਰੀ ‘ਚ ਟੀਮ ਦੀ ਕਪਤਾਨੀ ਕਰਨਗੇ।

ਇਹ ਭਾਰਤ ਲਈ ਇੱਕ ਵੱਡਾ ਝਟਕਾ ਹੈ, ਕਿਉਂਕਿ ਟੀਮ ਦੱਖਣੀ ਅਫਰੀਕਾ ਖਿਲਾਫ਼ ਕੋਲਕਾਤਾ ਟੈਸਟ ਹਾਰ ਗਈ। ਟੀਮ 124 ਦੌੜਾਂ ਦੇ ਟੀਚੇ ਨੂੰ ਪ੍ਰਾਪਤ ਕਰਨ ‘ਚ ਅਸਫਲ ਰਹੀ, 30 ਦੌੜਾਂ ਤੋਂ ਘੱਟ ਰਹਿ ਗਈ। ਗਿੱਲ ਦੀ ਗੈਰਹਾਜ਼ਰੀ ਉਸ ਸਮੇਂ ਬਹੁਤ ਮਹਿਸੂਸ ਕੀਤੀ ਗਈ ਸੀ। ਹੁਣ, ਦੂਜੇ ਟੈਸਟ ਵਿੱਚ ਉਸਦੀ ਗੈਰਹਾਜ਼ਰੀ ਨੁਕਸਾਨਦੇਹ ਹੋ ਸਕਦੀ ਹੈ। ਭਾਰਤ ਪਹਿਲਾਂ ਹੀ 0-1 ਨਾਲ ਪਿੱਛੇ ਹੈ ਅਤੇ ਕਲੀਨ ਸਵੀਪ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ।

Read More: IND ਬਨਾਮ SA: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਭਲਕੇ ਦੂਜਾ ਟੈਸਟ, ਸ਼ੁਭਮਨ ਗਿੱਲ ਦਾ ਖੇਡਣਾ ਮੁਸ਼ਕਿਲ

Scroll to Top