ਜੰਮੂ-ਕਸ਼ਮੀਰ , 20 ਨਵੰਬਰ 2025: ਜੰਮੂ-ਕਸ਼ਮੀਰ ਪੁਲਿਸ ਦੀ ਰਾਜ ਜਾਂਚ ਏਜੰਸੀ ਨੇ ਜੰਮੂ ‘ਚ ਇੱਕ ਅੰਗਰੇਜ਼ੀ ਅਖ਼ਬਾਰ ਕਸ਼ਮੀਰ ਟਾਈਮਜ਼ ਦੇ ਦਫ਼ਤਰ ‘ਤੇ ਛਾਪਾ ਮਾਰਿਆ ਹੈ। ਅਖ਼ਬਾਰ ਦੇ ਦਫ਼ਤਰ ‘ਤੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ, ਦੇਸ਼ ਵਿਰੁੱਧ ਨਫ਼ਰਤ ਫੈਲਾਉਣ ਅਤੇ ਪ੍ਰਭੂਸੱਤਾ ਨੂੰ ਖ਼ਤਰਾ ਪੈਦਾ ਕਰਨ ਦਾ ਦੋਸ਼ ਹੈ। SIA FIR ‘ਚ ਅੰਗਰੇਜ਼ੀ ਅਖ਼ਬਾਰ, ਕਸ਼ਮੀਰ ਟਾਈਮਜ਼ ਦੇ ਸੰਪਾਦਕ ਦਾ ਵੀ ਨਾਮ ਹੈ, ਅਤੇ ਉਸ ਤੋਂ ਉਸ ਦੇ ਸਬੰਧਾਂ ਅਤੇ ਗਤੀਵਿਧੀਆਂ ਬਾਰੇ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਮੀਡੀਆ ਦੀ ਖਬਰਾਂ ਮੁਤਾਬਕ SIA ਛਾਪੇ ਦੌਰਾਨ, ਜੰਮੂ ‘ਚ ਕਸ਼ਮੀਰ ਟਾਈਮਜ਼ ਅਖ਼ਬਾਰ ਦੇ ਦਫ਼ਤਰ ‘ਤੇ ਤਲਾਸ਼ੀ ਮੁਹਿੰਮ ਦੌਰਾਨ ਕਥਿਤ ਤੌਰ ‘ਤੇ ਇੱਕ AK-47 ਅਤੇ ਕਈ ਪਿਸਤੌਲ ਦੇ ਰਾਉਂਡ ਅਤੇ ਇੱਕ ਗ੍ਰਨੇਡ ਲੀਵਰ ਬਰਾਮਦ ਕੀਤਾ ਗਿਆ। ਇੱਕ ਅਧਿਕਾਰੀ ਨੇ ਕਿਹਾ ਕਿ “ਦੇਸ਼ ਦੇ ਹਿੱਤਾਂ ਵਿਰੁੱਧ ਗਤੀਵਿਧੀਆਂ ਦੀ ਵਡਿਆਈ” ਕਰਨ ਲਈ ਅਖ਼ਬਾਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀ ਨੇ ਕਿਹਾ ਕਿ SIA ਅਧਿਕਾਰੀਆਂ ਨੇ ਅਖ਼ਬਾਰ ਦੇ ਅਹਾਤੇ ਅਤੇ ਕੰਪਿਊਟਰਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ। ਪ੍ਰਕਾਸ਼ਨ ਅਤੇ ਇਸਦੇ ਪ੍ਰਮੋਟਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਦਿੱਲੀ ਬੰ.ਬ ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਜੰਮੂ-ਕਸ਼ਮੀਰ ‘ਚ ਅੱ.ਤ.ਵਾ.ਦ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀਆਂ ਹਨ। ਇਸ ਸੰਦਰਭ ‘ਚ, ਦੋ ਦਿਨ ਪਹਿਲਾਂ, ਕਾਊਂਟਰ ਇੰਟੈਲੀਜੈਂਸ ਕਸ਼ਮੀਰ ਨੇ ਇੱਕ ਵੱਡੀ ਅੱ.ਤ.ਵਾ.ਦੀ ਸਾਜ਼ਿਸ਼ ਦੇ ਮਾਮਲੇ ‘ਚ ਕਾਰਵਾਈ ਕੀਤੀ ਸੀ। ਸ੍ਰੀਨਗਰ, ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ‘ਚ ਵਿਆਪਕ ਛਾਪੇਮਾਰੀ ਕੀਤੀ ਗਈ।
Read More: ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਦੇ ਘਰ ‘ਤੇ ਚੱਲੇਗਾ ਬੁਲਡੋਜ਼ਰ, 3 ਦਿਨ ਦਾ ਦਿੱਤਾ ਅਲਟੀਮੇਟਮ




