Moga News

Moga News: ਮੋਗਾ ‘ਚ ਦੋ ਧਿਰਾਂ ਵਿਚਾਲੇ ਮੋਬਾਈਲ ਦੀ ਦੁਕਾਨ ‘ਤੇ ਅੰਨ੍ਹੇਵਾਹ ਗੋ.ਲੀ.ਬਾ.ਰੀ

ਮੋਗਾ, 17 ਨਵੰਬਰ 2025: Moga News: ਪੰਜਾਬ ਦੇ ਮੋਗਾ ‘ਚ ਇੱਕ ਮੋਬਾਈਲ ਦੀ ਦੁਕਾਨ ‘ਤੇ ਅੰਨ੍ਹੇਵਾਹ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਨਿਹਾਲ ਸਿੰਘ ਵਾਲਾ ਕਸਬੇ ‘ਚ ਮੋਬਾਈਲ ਦੀ ਦੁਕਾਨ ‘ਤੇ ਪੈਸਿਆਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਅਚਾਨਕ ਤਣਾਅ ਇਨ੍ਹਾਂ ਵਧ ਗਿਆ ਕਿ ਬਹਿਸ ਗੋਲੀਬਾਰੀ ਤੱਕ ਪਹੁੰਚ ਗਈ, ਜਿਸਦੀ ਇੱਕ ਵੀਡੀਓ ਸਾਹਮਣੇ ਆਈ ਹੈ।

ਦਰਅਸਲ, ਦੋਵੇਂ ਧਿਰਾਂ ਵਿੱਤੀ ਲੈਣ-ਦੇਣ ਨੂੰ ਸੁਲਝਾਉਣ ਲਈ ਮੋਬਾਈਲ ਦੀ ਦੁਕਾਨ ‘ਤੇ ਇਕੱਠੀਆਂ ਹੋਈਆਂ ਸਨ। ਕਿਸੇ ਮੁੱਦੇ ‘ਤੇ ਤਣਾਅ ਵਧ ਗਿਆ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਹੋਈ। ਦੂਜੇ ਪਾਸੇ ਦੇ ਕੁਝ ਮੈਂਬਰਾਂ ਨੇ ਤਲਵਾਰਾਂ ਨਾਲ ਵੀ ਹਮਲਾ ਕਰ ਦਿੱਤਾ। ਗੋਲੀਬਾਰੀ ਦੌਰਾਨ ਇੱਕ ਨੌਜਵਾਨ ਦੇ ਹੱਥ ‘ਚ ਗੋਲੀ ਲੱਗੀ ਹੈ ਅਤੇ ਉਸਨੂੰ ਮੋਗਾ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 15 ਨਵੰਬਰ ਨੂੰ ਵਾਪਰੀ, ਜਾਂਚ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ ਗੋਲੀਬਾਰੀ ‘ਚ ਜ਼ਖਮੀ ਹੋਇਆ ਧਰਮਪਾਲ ਸਿੰਘ ਆਪਣਾ ਘਰ ਬਣਾਉਣਾ ਚਾਹੁੰਦਾ ਸੀ। ਉਨ੍ਹਾਂ ਨੇ ਹਰਦੀਪ ਸਿੰਘ ਨੂੰ ਠੇਕਾ ਦਿੱਤਾ ਸੀ। ਹਰਦੀਪ ਸਿੰਘ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਧਰਮਪਾਲ ਤੋਂ ਪੈਸੇ ਲੈਣ ਦੇ ਬਾਵਜੂਦ ਕੰਮ ਨਹੀਂ ਕਰ ਰਿਹਾ ਸੀ।

ਇਸ ਘਟਨਾ ‘ਚ ਜਸਪ੍ਰੀਤ ਸਿੰਘ, ਧਰਮਪਾਲ, ਹਰਕਿਸ਼ਨ ਸਿੰਘ, ਰਮਨ ਕੁਮਾਰ ਅਤੇ ਗੁਰਸ਼ਰਨ ਗੰਭੀਰ ਜ਼ਖਮੀ ਹੋ ਗਏ। ਸਾਰਿਆਂ ਨੂੰ ਇਲਾਜ ਲਈ ਮੋਗਾ ਦੇ ਮੈਡੀਸਿਟੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ 8 ਜਣਿਆਂ ਖ਼ਿਲਾਫ ਮਾਮਲਾ ਦਰਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

Read More: ਮੋਗਾ ਪੁਲਿਸ ਦੀ ਨਸ਼ਿਆਂ ਖਿਲਾਫ਼ ਕਾਰਵਾਈ, 2 ਕਿੱਲੋ ਅਫੀਮ ਸਮੇਤ ਦੋ ਜਣੇ ਗ੍ਰਿਫ਼ਤਾਰ

Scroll to Top