ਫਲਾਇੰਗ ਸਕੁਐਡ

ਪੰਜਾਬ ਫਲਾਇੰਗ ਸਕੁਐਡ ਨੂੰ ਸੜਕ ਨਿਰਮਾਣ ‘ਚ ਮਿਲੀਆਂ ਖਾਮੀਆਂ, JE ਨੂੰ ਕੀਤਾ ਬਰਖਾਸਤ

ਮਾਨਸਾ, 17 ਨਵੰਬਰ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਨਿਰਮਾਣ ਲਈ ਬਣਾਈ ਗਈ ਫਲਾਇੰਗ ਸਕੁਐਡ ਹਰਕਤ ‘ਚ ਆ ਗਈ ਹੈ। ਮਾਨਸਾ ‘ਚ ਮਾਰਕੀਟ ਕਮੇਟੀ ਭੀਖੀ ਦੇ ਮਾਖਾ ਚਹਿਲਾਂ ਸਪੈਸ਼ਲ ਲਿੰਕ ਸੜਕ ਦੇ ਅਚਾਨਕ ਨਿਰੀਖਣ ਦੌਰਾਨ, ਫਲਾਇੰਗ ਸਕੁਐਡ ਨੇ ਕਮੀਆਂ ਪਾਈਆਂ ਹਨ।

ਫਲਾਇੰਗ ਸਕੁਐਡ ਨੇ ਸੜਕ ਦੇ ਨਿਰਮਾਣ ਨਿਰੀਖਣ ਦੌਰਾਨ ਮਾੜੀ ਗੁਣਵੱਤਾ ਕਾਰਨ ਪੰਜਾਬ ਮੰਡੀ ਬੋਰਡ ਦੇ ਜੇਈ ਗੁਰਪ੍ਰੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਇਸਦੇ ਨਾਲ ਹੀ ਐਸਡੀਓ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਐਸਡੀਓ ਦੇ ਅਧਿਕਾਰ ਖੇਤਰ ਅਧੀਨ ਸਾਰੇ ਕੰਮ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਗਏ ਹਨ।

Read More: ਸੀ.ਐਮ. ਫਲਾਇੰਗ ਸਕੁਐਡ ਨੇ ਹਿਆਣਾ ਖੁਰਦ-ਮੰਡੌਰ ਅਜਨੌਦਾ ਸੜਕ ਦੇ ਸੈਂਪਲ ਭਰੇ

Scroll to Top