ਸਪੋਰਟਸ, 15 ਨਵੰਬਰ 2025: Most Six in test by indian Player: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੇ ਕੋਲਕਾਤਾ ਟੈਸਟ ਦੇ ਦੂਜੇ ਦਿਨ ਸਟਾਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ। ਉਹ ਟੈਸਟ ਫਾਰਮੈਟ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ। ਪੰਤ ਨੇ ਭਾਰਤ ਦੀ ਪਹਿਲੀ ਪਾਰੀ ‘ਚ ਦੋ ਛੱਕੇ ਅਤੇ ਇੰਨੇ ਹੀ ਚੌਕੇ ਲਗਾਏ।
ਭਾਰਤ ਦੀ ਪਹਿਲੀ ਪਾਰੀ ‘ਚ ਪੰਜਵੇਂ ਨੰਬਰ ‘ਤੇ ਆਉਂਦੇ ਹੋਏ ਰਿਸ਼ਭ ਪੰਤ ਨੇ 24 ਗੇਂਦਾਂ ‘ਤੇ 27 ਦੌੜਾਂ ਬਣਾਈਆਂ, ਜਿਸ ‘ਚ ਦੋ ਵੱਡੇ ਛੱਕੇ ਸ਼ਾਮਲ ਹਨ। ਇਸ ਦੇ ਨਾਲ ਪੰਤ ਟੈਸਟ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ। ਰਿਸ਼ਭ ਪੰਤਰ ਦੇ ਹੁਣ 83 ਟੈਸਟ ਪਾਰੀਆਂ ‘ਚ 92 ਛੱਕੇ ਹਨ, ਜਦੋਂ ਕਿ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ 180 ਪਾਰੀਆਂ ‘ਚ 91 ਛੱਕੇ ਲਗਾਏ ਹਨ। ਸਾਬਕਾ ਕਪਤਾਨ ਰੋਹਿਤ ਸ਼ਰਮਾ ਇਸ ਸੂਚੀ ‘ਚ ਤੀਜੇ ਸਥਾਨ ‘ਤੇ ਹਨ, ਜਿਨ੍ਹਾਂ ਨੇ 116 ਪਾਰੀਆਂ ‘ਚ 88 ਛੱਕੇ ਲਗਾਏ ਹਨ।
ਭਾਰਤ ਨੇ ਪਹਿਲੀ ਪਾਰੀ ‘ਚ 189 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ‘ਤੇ 30 ਦੌੜਾਂ ਦੀ ਛੋਟੀ ਲੀਡ ਹਾਸਲ ਕੀਤੀ। ਭਾਰਤੀ ਕਪਤਾਨ ਸ਼ੁਭਮਨ ਗਿੱਲ ਬੱਲੇਬਾਜ਼ੀ ਕਰਦੇ ਸਮੇਂ ਗਰਦਨ ‘ਚ ਦਰਦ ਕਾਰਨ ਬਾਹਰ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਰਿਟਾਇਰ ਹਰਟ ਹੋਣਾ ਪਿਆ। ਫਿਰ ਉਹ ਬੱਲੇਬਾਜ਼ੀ ਕਰਨ ‘ਚ ਅਸਫਲ ਰਹੇ, ਜਿਸਦੇ ਨਤੀਜੇ ਵਜੋਂ ਭਾਰਤ ਦੀ ਪਹਿਲੀ ਪਾਰੀ ਨੌਂ ਵਿਕਟਾਂ ਨਾਲ ਖਤਮ ਹੋਈ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ‘ਚ 159 ਦੌੜਾਂ ਬਣਾਈਆਂ ਸਨ।
Read More: ਏਸ਼ੀਆ ਕੱਪ ਰਾਈਜ਼ਿੰਗ ਸਟਾਰ ਕੱਪ ‘ਚ ਵੈਭਵ ਸੂਰਿਆਵੰਸ਼ੀ ਨੇ 32 ਗੇਂਦਾਂ ‘ਚ ਜੜਿਆ ਤੂਫ਼ਾਨੀ ਸੈਂਕੜਾ




