ਪੰਜਾਬ ਰਾਜ ਖੁਰਾਕ ਕਮਿਸ਼ਨ

ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ‘ਭੋਜਨ ਹੀ ਦਵਾਈ ਹੈ’ ਵਿਸ਼ੇ ‘ਤੇ ਕਰਵਾਇਆ ਸੈਮੀਨਾਰ

ਚੰਡੀਗੜ੍ਹ, 15 ਨਵੰਬਰ 2025: ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ-26, ਮਗਸੀਪਾ ‘ਚ “ਭੋਜਨ ਹੀ ਦਵਾਈ ਹੈ” ਵਿਸ਼ੇ ‘ਤੇ ਸੈਮੀਨਾਰ ਕਰਵਾਇਆ | ਇਸ ਸੈਮੀਨਾਰ ਦਾ ਉਦੇਸ਼ ਮਿਆਰੀ ਸਿਹਤ ਤੇ ਸਿਹਤਮੰਦ ਜੀਵਨਸ਼ੈਲੀ ਯਕੀਨੀ ਬਣਾਉਣਾ ਹੈ। ਇਸ ਸੈਮੀਨਾਰ ਦੌਰਾਨ ਸੂਬਾ ਵਾਸੀਆਂ ਦਰਮਿਆਨ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪੈਦਾ ਕਰਨ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ‘ਸਹੀ ਭੋਜਨ ਹੀ ਪਹਿਲੀ ਦਵਾਈ ਹੈ’, ਵਿਸ਼ੇ ‘ਤੇ ‘ਤੇ ਚਰਚਾ ਕੀਤੀ।

ਇਸ ਮੌਕੇ ਲੁਧਿਆਣਾ ਤੋਂ ਡਾ. ਵਿਪਨ ਭਾਰਗਵ ਨੇ ਕਿਹਾ ਕਿ ਪੌਸ਼ਟਿਕ ਭੋਜਨ ਖਾਣ ਦਾ ਸੁਨੇਹਾ ਜ਼ਮੀਨੀ ਪੱਧਰ ਤੱਕ ਪਹੁੰਚਾਉਣਾਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਾਡੇ ਸਰੀਰ ‘ਚ ਆਪਣੀ ਪਾਲਣਾ ਖੁਦ ਕਰਨ ਦੀ ਇੱਕ ਵਿਸ਼ੇਸ਼ ਵਿਧੀ ਹੈ ਪਰ ਸਿਰਫ਼ ਇਸਨੂੰ ਸਹੀ ਮਾਤਰਾ ‘ਚ ਖੁਰਾਕ ਦੇਣ ਦੀ ਲੋੜ ਹੈ। ਉਨ੍ਹਾਂ ਨੇ ਘਰ, ਸਕੂਲ ਅਤੇ ਪਿੰਡ ਪੰਚਾਇਤ ਪੱਧਰ ‘ਤੇ ਨਿਊਟ੍ਰਿਸ਼ਨ ਹੱਟਸ ਅਤੇ ਨਿਊਟ੍ਰਿਸ਼ਨ ਪੁਆਇੰਟਸ ਹੋਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

ਡਾ. ਭਾਰਗਵ ਨੇ ਕਿਹਾ ਕਿ ਪੌਦਿਆਂ ‘ਤੇ ਆਧਾਰਿਤ ਕੁਦਰਤੀ ਸਬਜ਼ੀਆਂ ਅਤੇ ਘਰ ‘ਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਇੱਕ ਸਿਹਤਮੰਦ ਜੀਵਨ ਸ਼ੈਲੀ ‘ਚ ਅਹਿਮ ਯੋਗਦਾਨ ਪਾਉਂਦੀਆਂ ਹਨ।

ਆਈਆਰਏ ਚੈਂਬਰ ਆਫ਼ ਆਯੁਰਵੇਦ ਦੇ ਚੇਅਰਮੈਨ ਐਸ.ਕੇ. ਬਾਤਿਸ਼ ਨੇ ਆਯੁਰਵੇਦ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਦੱਸਿਆ ਕਿ ਵਿਸ਼ਵ ਭਰ ਦੇ 170 ਦੇਸ਼ਾਂ ਨੇ ਆਯੁਰਵੇਦ ਦੀ ਮਹਤੱਤਾ ਨੂੰ ਸਵੀਕਾਰ ਕੀਤਾ ਹੈ, ਜਦੋਂ ਕਿ 23 ਦੇਸ਼ਾਂ ਨੇ ਇਸਨੂੰ ਆਪਣੀ ਸਿਹਤ ਨੀਤੀ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਨੇ ਮੋਟੇ ਅਨਾਜ ‘ਤੇ ਅਧਾਰਤ ਖੁਰਾਕ ਦੀ ਮਹੱਤਤਾ ਦੀ ਵੀ ਵਕਾਲਤ ਕੀਤੀ।

ਸਿਹਤ ਅਤੇ ਜੀਵਨ ਕੋਚ ਹਰਕੰਵਲ ਪੀ. ਸਿੰਘ ਧਾਲੀਵਾਲ ਨੇ ਸਰੀਰ ਨੂੰ ਡੀਟੌਕਸੀਫਾਈ ਕਰਨ ਅਤੇ ਸਾਡੇ ਦੁਆਰਾ ਖਾਧੇ ਜਾਣ ਵਾਲੇ ਵੱਖ-ਵੱਖ ਕਿਸਮਾਂ ਦੇ ਭੋਜਨ ਨੂੰ ਸੰਤੁਲਿਤ ਕਰਨ ਬਾਰੇ ਜਾਣੂੰ ਹੋਣ ‘ਤੇ ਵੀ ਜ਼ੋਰ ਦਿੱਤਾ।

ਇਸ ਦੌਰਾਨ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਮੁੱਖ ਮਹਿਮਾਨ ਹਿਮਾਚਲ ਪ੍ਰਦੇਸ਼ ਖੁਰਾਕ ਕਮਿਸ਼ਨ, ਸ਼ਿਮਲਾ ਦੇ ਚੇਅਰਮੈਨ ਡਾ. ਐਸ.ਪੀ. ਕਤਿਆਲ ਦਾ ਸਵਾਗਤ ਕੀਤਾ, ਜਿਨ੍ਹਾਂ ਨੇ ਸਿਹਤਮੰਦ ਜੀਵਨ ਸ਼ੈਲੀ ਨੂੰ ਯਕੀਨੀ ਬਣਾਉਣ ਸਬੰਧੀ ਵਧੀਆ ਭੋਜਨ ਅਭਿਆਸਾਂ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਨਿਭਾਈ ਜਾ ਰਹੀ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕੀਤੀ।

Read More: ਮੋਹਾਲੀ ਸ਼ਹਿਰ ਆਈਟੀ ਸੈਕਟਰ ਦੇ ਹੱਬ ਵਜੋਂ ਉੱਭਰਿਆ: ਸੰਜੀਵ ਅਰੋੜਾ

Scroll to Top