14 ਨਵੰਬਰ 2025: ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ (Tarn Taran Assembly seat) ‘ਤੇ ਉਪ ਚੋਣ ਲਈ ਵੋਟਿੰਗ 11 ਨਵੰਬਰ ਨੂੰ ਹੋਈ । ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਉਥੇ ਹੀ ਅੱਜ ਨਤੀਜਿਆਂ ਦੀ ਘੜੀ ਆ ਗਈ ਹੈ| ਅੱਜ ਦੇਖਣਾ ਇਹ ਹੈ ਕਿ ਤਰਨਤਾਰਨ ਸੀਟ ਕਿਸ ਦੇ ਹੱਥ ਲੱਗਦੀ ਹੈ| ਥੋੜ੍ਹੀ ਹੀ ਦੇਰ ਦੇ ਵਿੱਚ ਗਿਣਤੀ ਸ਼ੁਰੂ ਹੋ ਜਾਵੇਗੀ|
ਇਸ ਉਪ ਚੋਣ ਵਿੱਚ ਕੁੱਲ 15 ਉਮੀਦਵਾਰ ਲੜ ਰਹੇ ਹਨ। ਇਹ ਸੀਟ 2022 ਦੀ ਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਖਡੂਰ ਸਾਹਿਬ ਤੋਂ ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਪਹਿਲੀ ਵਾਰ ਇੱਥੇ ਵਿਧਾਨ ਸਭਾ ਵਿੱਚ ਉਮੀਦਵਾਰ ਖੜ੍ਹਾ ਕੀਤਾ ਹੈ।
Read More: Tarn Taran Byelection: ਉਪ ਚੋਣ ਲਈ ਵੋਟਿੰਗ ਸ਼ੁਰੂ, 15 ਉਮੀਦਵਾਰ ਲੜ ਰਹੇ ਚੋਣ




