Rishabh Pant news

ਭਾਰਤੀ ਵਿਕਟਕੀਪਰ ਰਿਸ਼ਭ ਪੰਤ ਦੀ ਦੱਖਣੀ ਅਫਰੀਕਾ ਖ਼ਿਲਾਫ ਟੈਸਟ ਸੀਰੀਜ਼ ‘ਚ ਵਾਪਸੀ

ਸਪੋਰਟਸ, 13 ਨਵੰਬਰ 2025: ਭਾਰਤੀ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਦੱਖਣੀ ਅਫਰੀਕਾ ਖ਼ਿਲਾਫ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ‘ਚ ਚਾਰ ਮਹੀਨਿਆਂ ਦੀ ਗੈਰਹਾਜ਼ਰੀ ਤੋਂ ਬਾਅਦ ਭਾਰਤੀ ਟੀਮ ‘ਚ ਵਾਪਸੀ ਕਰਨਗੇ। ਜੁਲਾਈ ‘ਚ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੌਰਾਨ ਪੰਤ ਦੀ ਲੱਤ ਟੁੱਟ ਗਈ ਸੀ, ਜਿਸ ਕਾਰਨ ਉਹ ਟੀਮ ਤੋਂ ਬਾਹਰ ਰਹੇ। ਉਨ੍ਹਾਂ ਨੇ ਬੰਗਲੁਰੂ ‘ਚ ਭਾਰਤ ਏ ਅਤੇ ਦੱਖਣੀ ਅਫਰੀਕਾ ਏ ਵਿਚਕਾਰ ਦੋ ਅਣਅਧਿਕਾਰਤ ਟੈਸਟ ਮੈਚਾਂ ਰਾਹੀਂ ਪ੍ਰਤੀਯੋਗੀ ਕ੍ਰਿਕਟ ‘ਚ ਵਾਪਸੀ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ।

ਬੀਸੀਸੀਆਈ ਦੁਆਰਾ ਜਾਰੀ ਇੱਕ ਵੀਡੀਓ ‘ਚ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ, ਪੰਤ ਨੇ ਕਿਹਾ, “ਸੱਟ ਤੋਂ ਵਾਪਸ ਆਉਣਾ ਕਦੇ ਵੀ ਆਸਾਨ ਨਹੀਂ ਹੁੰਦਾ। ਪਰ ਪਰਮਾਤਮਾ ਹਮੇਸ਼ਾ ਮੇਰੇ ‘ਤੇ ਦਿਆਲੂ ਰਿਹਾ ਹੈ। ਉਸਦੇ ਆਸ਼ੀਰਵਾਦ ਕਾਰਨ ਹੀ ਮੈਂ ਮੈਦਾਨ ‘ਚ ਵਾਪਸੀ ਕਰ ਸਕਿਆ ਹਾਂ। ਮੈਂ ਦੁਬਾਰਾ ਟੀਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।” ਪੰਤ ਨੇ ਕਿਹਾ ਕਿ ਹਰ ਵਾਰ ਜਦੋਂ ਉਹ ਮੈਦਾਨ ‘ਤੇ ਉਤਰਦਾ ਹੈ, ਤਾਂ ਉਹ ਮੁਸ਼ਕਿਲ ਸਮੇਂ ਦੌਰਾਨ ਉਸਦਾ ਸਮਰਥਨ ਕਰਨ ਲਈ ਪਰਮਾਤਮਾ, ਉਸਦੇ ਮਾਪਿਆਂ ਅਤੇ ਉਸਦੇ ਪਰਿਵਾਰ ਦਾ ਧੰਨਵਾਦ ਕਰਦਾ ਹੈ।

ਆਪਣੀ ਸੱਟ ਅਤੇ ਪੁਨਰਵਾਸ ਪੜਾਅ ਬਾਰੇ ਪੰਤ ਨੇ ਕਿਹਾ ਕਿ ਇਸ ਸਮੇਂ ਦੌਰਾਨ ਉਨ੍ਹਾਂ ਨੇ ਸਿਰਫ ਆਪਣੇ ਨਿਯੰਤਰਣ ‘ਚ ਆਉਣ ਵਾਲੀਆਂ ਚੀਜ਼ਾਂ ‘ਤੇ ਧਿਆਨ ਕੇਂਦਰਿਤ ਕੀਤਾ, ਨਾ ਕਿ ਬਾਹਰੀ ਅਟਕਲਾਂ ‘ਤੇ। ਪੰਤ ਨੇ ਕਿਹਾ ਕਿ “ਤੁਸੀਂ ਕਿਸਮਤ ਨੂੰ ਕਾਬੂ ਨਹੀਂ ਕਰ ਸਕਦੇ। ਇਸ ਲਈ ਮੈਂ ਉਹੀ ਕੀਤਾ ਜੋ ਮੈਨੂੰ ਚੰਗਾ ਮਹਿਸੂਸ ਕਰਵਾਉਂਦਾ ਹੈ।

ਭਾਰਤੀ ਟੀਮ ‘ਚ ਇਹ ਵਾਪਸੀ ਨਾ ਸਿਰਫ਼ ਪੰਤ ਲਈ ਸਗੋਂ ਉਸਦੇ ਪ੍ਰਸ਼ੰਸਕਾਂ ਲਈ ਵੀ ਬਹੁਤ ਖਾਸ ਹੈ। ਨੌਜਵਾਨ ਵਿਕਟਕੀਪਰ-ਬੱਲੇਬਾਜ਼ ਦੀ ਮੌਜੂਦਗੀ ਟੀਮ ਦੇ ਆਤਮਵਿਸ਼ਵਾਸ ਨੂੰ ਵਧਾਏਗੀ, ਅਤੇ ਉਹ ਘਰੇਲੂ ਸੀਰੀਜ਼ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।

Read More: IND ਬਨਾਮ SA: WTC ਚੈਂਪੀਅਨ ਦੱਖਣੀ ਅਫਰੀਕਾ ਤੇ ਭਾਰਤ ਵਿਚਾਲੇ ਭਲਕੇ ਟੈਸਟ ਸੀਰੀਜ਼ ਦਾ ਆਗਾਜ਼

Scroll to Top