ਅਮਰੀਕਾ, 13 ਨਵੰਬਰ 2025: ਅਮਰੀਕਾ ‘ਚ 43 ਦਿਨਾਂ ਤੋਂ ਚੱਲ ਰਿਹਾ ਸ਼ਟਡਾਊਨ ਆਖਰਕਾਰ ਖਤਮ ਹੋ ਗਿਆ ਹੈ। ਬੁੱਧਵਾਰ ਸ਼ਾਮ ਨੂੰ ਸਥਾਨਕ ਸਮੇਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕਾਂਗਰਸ ਦੁਆਰਾ ਸ਼ਟਡਾਊਨ ਨੂੰ ਖਤਮ ਕਰਨ ਲਈ ਪਾਸ ਕੀਤੇ ਬਿੱਲ ‘ਤੇ ਦਸਤਖਤ ਕੀਤੇ। ਦਸਤਖਤ ਕਰਨ ਤੋਂ ਪਹਿਲਾਂ, ਰਾਸ਼ਟਰਪਤੀ ਟਰੰਪ ਨੇ ਸ਼ਟਡਾਊਨ ਲਈ ਡੈਮੋਕ੍ਰੇਟਿਕ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਨਾਲ ਅਮਰੀਕੀ ਅਰਥਵਿਵਸਥਾ ਨੂੰ ਹੋਏ ਨੁਕਸਾਨ ਨੂੰ ਉਜਾਗਰ ਕੀਤਾ।
10 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਮਿਲੀਆਂ ਤਨਖਾਹਾਂ
ਟਰੰਪ ਨੇ ਕਿਹਾ, “ਡੈਮੋਕ੍ਰੇਟਿਕ ਪਾਰਟੀ ਦੁਆਰਾ ਲਗਾਏ ਸ਼ਟਡਾਊਨ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ। ਇਸ ਦੇ ਨਤੀਜੇ ਵਜੋਂ 20,000 ਉਡਾਣਾਂ ਰੱਦ ਜਾਂ ਦੇਰੀ ਨਾਲ ਹੋਈਆਂ ਹਨ। 10 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਮਿਲੀਆਂ ਹਨ, ਅਤੇ ਲੱਖਾਂ ਲੋੜਵੰਦ ਲੋਕਾਂ ਨੂੰ ਸਰਕਾਰ ਦੁਆਰਾ ਵੰਡੇ ਜਾਣ ਵਾਲੇ ਭੋਜਨ ਤੋਂ ਵਾਂਝਾ ਰੱਖਿਆ ਗਿਆ ਹੈ। ਸ਼ਟਡਾਊਨ ਕਾਰਨ ਹਜ਼ਾਰਾਂ ਸੰਘੀ ਠੇਕੇਦਾਰਾਂ ਅਤੇ ਛੋਟੇ ਕਾਰੋਬਾਰਾਂ ਨੂੰ ਆਪਣਾ ਪੈਸਾ ਮਿਲਿਆ।”
ਟਰੰਪ ਨੇ ਕਿਹਾ ਕਿ ਸ਼ਟਡਾਊਨ ਕਾਰਨ ਹੋਏ ਨੁਕਸਾਨ ਬਾਰੇ ਪੁੱਛੇ ਜਾਣ ‘ਤੇ, ਟਰੰਪ ਨੇ ਕਿਹਾ ਕਿ ਨੁਕਸਾਨ ਦੀ ਪੂਰੀ ਹੱਦ ਦਾ ਹਿਸਾਬ ਲਗਾਉਣ ‘ਚ ਹਫ਼ਤੇ, ਸ਼ਾਇਦ ਮਹੀਨੇ ਲੱਗਣਗੇ। “ਸ਼ਟਡਾਊਨ ਨੇ ਸਾਡੀ ਆਰਥਿਕਤਾ ਅਤੇ ਸਾਡੇ ਲੋਕਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ,”। ਟਰੰਪ ਨੇ ਸ਼ਟਡਾਊਨ ਨੂੰ ਖਤਮ ਕਰਨ ਲਈ ਬਿੱਲ ‘ਤੇ ਦਸਤਖਤ ਕੀਤੇ ਹਨ, ਪਰ ਸਰਕਾਰ ਨੂੰ ਅਜੇ ਵੀ ਕੰਮਕਾਜ ਪੂਰੀ ਤਰ੍ਹਾਂ ਸ਼ੁਰੂ ਕਰਨ ‘ਚ ਹਫ਼ਤੇ ਲੱਗ ਸਕਦੇ ਹਨ। ਵੱਖ-ਵੱਖ ਹਵਾਈ ਅੱਡਿਆਂ ‘ਤੇ ਉਡਾਣਾਂ ਨੂੰ ਪੂਰੀ ਤਰ੍ਹਾਂ ਸ਼ੁਰੂ ਹੋਣ ‘ਚ ਕੁਝ ਦਿਨ ਵੀ ਲੱਗਣਗੇ।
ਸ਼ਟਡਾਊਨ ਖਤਮ ਕਰਨ ਲਈ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਵਿਚਕਾਰ ਹੋਇਆ ਸਮਝੌਤਾ 31 ਜਨਵਰੀ, 2026 ਤੱਕ ਨਿਰਵਿਘਨ ਕਾਰਜਾਂ ਦੀ ਆਗਿਆ ਦਿੰਦਾ ਹੈ। ਸ਼ਟਡਾਊਨ ਖਤਮ ਕਰਨ ਦਾ ਸਮਝੌਤਾ ਤਿੰਨ ਸਾਲਾਨਾ ਖਰਚ ਬਿੱਲਾਂ ਨੂੰ ਫੰਡ ਦਿੰਦਾ ਹੈ। ਰਿਪਬਲਿਕਨ ਪਾਰਟੀ ਨੇ ਸਿਹਤ ਸੰਭਾਲ ਸਬਸਿਡੀਆਂ ਵਧਾਉਣ ਲਈ ਦਸੰਬਰ ਦੇ ਅੱਧ ਤੱਕ ਵੋਟ ਪਾਉਣ ਦਾ ਵਾਅਦਾ ਕੀਤਾ ਹੈ, ਪਰ ਸਫਲਤਾ ਦੀ ਕੋਈ ਗਰੰਟੀ ਨਹੀਂ ਦਿੱਤੀ ਹੈ।
ਇਸ ਬਿੱਲ ਨਾਲ ਸ਼ਟਡਾਊਨ ਸ਼ੁਰੂ ਹੋਣ ਤੋਂ ਬਾਅਦ ਸੰਘੀ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢਣ ਦਾ ਫੈਸਲਾ ਵਾਪਸ ਲਿਆ ਹੈ |ਇਹ ਸਮਝੌਤਾ ਸੰਘੀ ਕਰਮਚਾਰੀਆਂ ਨੂੰ ਜਨਵਰੀ ਤੱਕ ਹੋਰ ਛਾਂਟੀ ਤੋਂ ਵੀ ਬਚਾਉਂਦਾ ਹੈ ਅਤੇ ਗਾਰੰਟੀ ਦਿੰਦਾ ਹੈ ਕਿ ਉਨ੍ਹਾਂ ਨੂੰ ਸ਼ਟਡਾਊਨ ਖਤਮ ਹੋਣ ਤੋਂ ਬਾਅਦ ਭੁਗਤਾਨ ਕੀਤਾ ਜਾਵੇਗਾ।
Read More: ਭਾਰਤ ‘ਤੇ ਲੱਗੇ ਟੈਰਿਫ ਛੇਤੀ ਹੀ ਘਟਾ ਦਿੱਤੇ ਜਾਣਗੇ: ਡੋਨਾਲਡ ਟਰੰਪ




