Chandigarh news

ਚੰਡੀਗੜ੍ਹ ‘ਚ ਤੇਜ਼ ਰਫ਼ਤਾਰ ਸਕਾਰਪੀਓ ਨੇ ਐਕਟਿਵਾ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਕੇ ‘ਤੇ ਮੌ.ਤ

ਚੰਡੀਗੜ੍ਹ, 12 ਨਵੰਬਰ 2025: ਚੰਡੀਗੜ੍ਹ ‘ਚ ਨਯਾਗਾਓਂ ਨਾਲ ਜੋੜਨ ਵਾਲੀ ਇੱਕ ਸਿੰਗਲ ਸੜਕ ‘ਤੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਐਕਟਿਵਾ ਹਵਾ ‘ਚ ਉੱਡ ਗਈ ਅਤੇ ਨਦੀ ‘ਚ ਡਿੱਗ ਗਈ।

ਰਾਹਗੀਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਨਯਾਗਾਓਂ ਦੇ ਰਹਿਣ ਵਾਲੇ ਸ਼ੁਭਮ ਵਜੋਂ ਹੋਈ ਹੈ।

ਘਟਨਾ ਵਾਪਰਦੇ ਸਮੇਂ ਕੁਝ ਲੋਕ ਉੱਥੋਂ ਲੰਘ ਰਹੇ ਸਨ, ਉਨ੍ਹਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰ ਨਹਿਰ ‘ਚ ਡਿੱਗ ਗਿਆ, ਜਦੋਂ ਕਿ ਡਰਾਈਵਰ ਲਗਭੱਗ 15 ਫੁੱਟ ਦੂਰ ਮੂੰਹ ਭਾਰ ਡਿੱਗ ਗਿਆ। ਰਾਹਗੀਰਾਂ ਨੇ ਤੁਰੰਤ ਸਕਾਰਪੀਓ ਡਰਾਈਵਰ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜ਼ਖਮੀ ਨੌਜਵਾਨ ਨੂੰ ਤੁਰੰਤ ਪੀਜੀਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਨਯਾਗਾਓਂ ਦੇ ਰਹਿਣ ਵਾਲੇ ਸ਼ੁਭਮ ਵਜੋਂ ਹੋਈ ਹੈ। ਸ਼ੁਭਮ ਨੇ ਹਾਲ ਹੀ ‘ਚ ਇੱਕ ਅਸਥਾਈ ਨੰਬਰ ਪਲੇਟ ਵਾਲੀ ਇੱਕ ਨਵੀਂ ਐਕਟਿਵਾ ਖਰੀਦੀ ਸੀ। ਇਹ ਹਾਦਸਾ ਮੰਗਲਵਾਰ ਦੁਪਹਿਰ ਨੂੰ ਇੱਕ ਸਰਕਾਰੀ ਸਕੂਲ ਦੇ ਨੇੜੇ ਵਾਪਰਿਆ। ਪੁਲਿਸ ਨੇ ਮੌਕੇ ਤੋਂ ਦੋਵੇਂ ਨੁਕਸਾਨੇ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਮੁਲਜ਼ਮ ਸਕਾਰਪੀਓ ਡਰਾਈਵਰ ਮਨਪ੍ਰੀਤ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

Read More: Chhatbir Zoo: ਛੱਤਬੀੜ ਚਿੜੀਆਘਰ ‘ਚ ਇਲੈਕਟ੍ਰਾਨਿਕ ਵਾਹਨਾਂ ਦੇ ਲੱਗੀ ਅੱ.ਗ

Scroll to Top