ਹਰਿਆਣਾ, 12 ਨਵੰਬਰ 2025: ਯੂਪੀ ਏਟੀਐਸ ਅਤੇ ਦਿੱਲੀ ਸਪੈਸ਼ਲ ਸੈੱਲ ਦੀਆਂ ਟੀਮਾਂ ਅਲ ਫਲਾਹ ਯੂਨੀਵਰਸਿਟੀ ਕੈਂਪਸ (Al-Falah University) ‘ਚ ਜਾਂਚ ਕਰ ਰਹੀਆਂ ਹਨ। ਉਹ ਵਿਦਿਆਰਥੀਆਂ ਅਤੇ ਸਟਾਫ ਤੋਂ ਪੁੱਛਗਿੱਛ ਕਰ ਰਹੀਆਂ ਹਨ। ਪੁਲਿਸ ਟੀਮਾਂ ਨਿਯਮਿਤ ਤੌਰ ‘ਤੇ ਯੂਨੀਵਰਸਿਟੀ ‘ਚ ਦਾਖਲ ਹੋ ਰਹੀਆਂ ਹਨ। ਇਸ ਦੌਰਾਨ ਅਲ-ਫਲਾਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਭੁਪਿੰਦਰ ਕੌਰ ਆਨੰਦ ਨੇ ਇੱਕ ਬਿਆਨ ਜਾਰੀ ਕੀਤਾ ਹੈ |
ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦਾ ਇਨ੍ਹਾਂ ਵਿਅਕਤੀਆਂ ਨਾਲ ਕੋਈ ਸਬੰਧ ਨਹੀਂ ਹੈ, ਸਿਵਾਏ ਇਸ ਦੇ ਕਿ ਉਹ ਯੂਨੀਵਰਸਿਟੀ ‘ਚ ਆਪਣੀ ਅਧਿਕਾਰਤ ਸਮਰਥਾ ‘ਚ ਕੰਮ ਕਰ ਰਹੇ ਹਨ, ਅਸੀਂ ਅਜਿਹੇ ਸਾਰੇ ਝੂਠੇ ਅਤੇ ਅਪਮਾਨਜਨਕ ਦੋਸ਼ਾਂ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਸਪੱਸ਼ਟ ਤੌਰ ‘ਤੇ ਖਾਰਜ ਕਰਦੇ ਹਾਂ।
ਜਿਵੇਂ ਕਿ ਕੁਝ ਪਲੇਟਫਾਰਮਾਂ ਦੁਆਰਾ ਦੋਸ਼ ਲਗਾਇਆ ਗਿਆ ਹੈ, ਯੂਨੀਵਰਸਿਟੀ ਕੈਂਪਸ ‘ਚ ਅਜਿਹੇ ਕੋਈ ਰਸਾਇਣ ਜਾਂ ਸਮੱਗਰੀ ਦੀ ਵਰਤੋਂ, ਸਟੋਰ ਜਾਂ ਸੰਭਾਲ ਨਹੀਂ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਪ੍ਰਯੋਗਸ਼ਾਲਾਵਾਂ ਦੀ ਵਰਤੋਂ ਸਿਰਫ਼ ਐਮਬੀਬੀਐਸ ਵਿਦਿਆਰਥੀਆਂ ਅਤੇ ਹੋਰ ਅਧਿਕਾਰਤ ਕੋਰਸਾਂ ਦੀਆਂ ਅਕਾਦਮਿਕ ਅਤੇ ਸਿਖਲਾਈ ਜ਼ਰੂਰਤਾਂ ਲਈ ਕੀਤੀ ਜਾਂਦੀ ਹੈ।
ਯੂਨੀਵਰਸਿਟੀ ਸਬੰਧਤ ਜਾਂਚ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ ਤਾਂ ਜੋ ਉਹ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਇਸ ਮਾਮਲੇ ‘ਚ ਇੱਕ ਤਰਕਪੂਰਨ, ਨਿਰਪੱਖ ਅਤੇ ਫੈਸਲਾਕੁੰਨ ਫੈਸਲੇ ‘ਤੇ ਪਹੁੰਚ ਸਕਣ।
ਅਲ-ਫਲਾਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਭੁਪਿੰਦਰ ਕੌਰ ਆਨੰਦ ਡਾ. ਭੁਪਿੰਦਰ ਕੌਰ ਆਨੰਦ ਨੇ ਕਿਹਾ ਕਿ ਯੂਨੀਵਰਸਿਟੀ ਸਬੰਧਤ ਜਾਂਚ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ ਤਾਂ ਜੋ ਉਹ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਮਾਮਲੇ ਵਿੱਚ ਇੱਕ ਤਰਕਪੂਰਨ, ਨਿਰਪੱਖ ਅਤੇ ਫੈਸਲਾਕੁੰਨ ਫੈਸਲੇ ‘ਤੇ ਪਹੁੰਚ ਸਕਣ।
Read More: Faridabad News: ਪੁਲਿਸ ਵੱਲੋਂ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ‘ਚ ਛਾਪੇਮਾਰੀ




