ਬਿਹਾਰ, 11 ਨਵੰਬਰ 2025: ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ਾਮ 6 ਵਜੇ ਸਮਾਪਤ ਹੋ ਗਈ। 4,109 ਸੰਵੇਦਨਸ਼ੀਲ ਬੂਥਾਂ ‘ਤੇ ਵੋਟਿੰਗ ਸ਼ਾਮ 5 ਵਜੇ ਤੱਕ ਚੱਲੀ। ਦੂਜੇ ਅਤੇ ਆਖਰੀ ਪੜਾਅ ‘ਚ ਸ਼ਾਮ 5 ਵਜੇ ਤੱਕ 20 ਜ਼ਿਲ੍ਹਿਆਂ ਦੀਆਂ 122 ਸੀਟਾਂ ‘ਤੇ 67.14% ਵੋਟਿੰਗ ਦਰਜ ਕੀਤੀ ਗਈ ਹੈ।
ਇਸਦੇ ਨਾਲ ਹੀ ਕਿਸ਼ਨਗੰਜ ‘ਚ ਸਭ ਤੋਂ ਵੱਧ 76.26% ਵੋਟਿੰਗ ਦਰਜ ਕੀਤੀ ਗਈ, ਜਦੋਂ ਕਿ ਨਵਾਦਾ ‘ਚ ਸਭ ਤੋਂ ਘੱਟ 53.17% ਵੋਟਿੰਗ ਦਰਜ ਕੀਤੀ ਗਈ। ਗਯਾਜੀ ‘ਚ ਵੋਟਿੰਗ ਤੋਂ ਬਾਅਦ, ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਨੇ ਦਾਅਵਾ ਕੀਤਾ ਕਿ ਉਹ ਦੂਜੇ ਪੜਾਅ ‘ਚ 122 ‘ਚੋਂ 80 ਸੀਟਾਂ ਜਿੱਤਣਗੇ। ਤੇਜਸਵੀ ਯਾਦਵ ਨੇ ਕਿਹਾ, “ਲੋਕ ਵੱਡੀ ਗਿਣਤੀ ਵਿੱਚ ਵੋਟ ਪਾ ਰਹੇ ਹਨ, ਮੈਂ ਬਹੁਤ ਪ੍ਰਭਾਵਿਤ ਹਾਂ।”
ਅਰਰਿਆ ‘ਚ ਭਾਜਪਾ ਅਤੇ ਕਾਂਗਰਸ ਸਮਰਥਕਾਂ ‘ਚ ਝੜੱਪ ਹੋਈ। ਕਾਂਗਰਸ ਸਮਰਥਕਾਂ ਦਾ ਦੋਸ਼ ਹੈ ਕਿ ਭਾਜਪਾ ਮੈਂਬਰਾਂ ਨੇ ਉਨ੍ਹਾਂ ਨੂੰ ਕੁੱਟਣ ਦੀ ਧਮਕੀ ਦਿੱਤੀ। ਰਿਸ਼ਵਤ ਲੈਣ ਦੇ ਦੋਸ਼ ‘ਚ ਬੇਤੀਆ ‘ਚ ਦੋ ਆਰਜੇਡੀ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੂਜੇ ਪੜਾਅ ‘ਚ 12 ਮੰਤਰੀਆਂ ਸਮੇਤ 1,302 ਉਮੀਦਵਾਰ ਮੈਦਾਨ ਵਿੱਚ ਹਨ।
Read More: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਸ਼ਾਮ 5 ਵਜੇ ਤੱਕ 60.18 % ਵੋਟਿੰਗ ਦਰਜ




