ਚੰਡੀਗੜ੍ਹ 10 ਨਵੰਬਰ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (nayab singh saini) ਨੇ ਐਤਵਾਰ ਦੇਰ ਸ਼ਾਮ ਫਰੀਦਾਬਾਦ ਦੇ ਬਾਗੇਸ਼ਵਰ ਧਾਮ ਵਲੋਂ ਆਯੋਜਿਤ ”ਸਨਾਤਨ ਏਕਤਾ ਪਦਯਾਤਰਾ” ਵਿਚ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਯਾਤਰਾ ਦੀ ਅਗਵਾਈ ਕਰ ਰਹੇ ਸ਼੍ਰੀ ਬਾਗੇਸ਼ਵਰ ਧਾਮ ਪੀਠਾਧੀਸ਼ਵਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸੰਗਤ ਦਾ ਆਨੰਦ ਲਿਆ। ਇਹ ਯਾਤਰਾ 7 ਨਵੰਬਰ, 2025 ਨੂੰ ਛਤਰਪੁਰ ਮੰਦਰ, ਦਿੱਲੀ ਤੋਂ ਸ਼ੁਰੂ ਹੋਵੇਗੀ ਅਤੇ ਸ਼੍ਰੀ ਬਾਂਕੇ ਬਿਹਾਰੀ ਮੰਦਰ, ਵ੍ਰਿੰਦਾਵਨ ਤੱਕ ਜਾਰੀ ਰਹੇਗੀ। ਇਹ ਯਾਤਰਾ ਫਰੀਦਾਬਾਦ ਵਿੱਚ ਦੋ ਦਿਨ ਰੁਕੇਗੀ।
ਨਵੰਬਰ 13, 2025 2:08 ਬਾਃ ਦੁਃ




