ਅੰਮ੍ਰਿਤਸਰ, 07 ਨਵੰਬਰ 2025: ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਰੜੀ ਖੁਰਦ ਦੇ ਰਹਿਣ ਵਾਲੇ ਮੁਖਵਿੰਦਰ ਸਿੰਘ ਦਾ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਵਾਰਦਾਤ ਸਾਹਮਣੇ ਆਈ ਹੈ | ਪੁਲਿਸ ਘਟਨਾ ਦੀ ਜਾਂਚ ‘ਚ ਜੁਟੀ ਹੋਈ ਹੈ | ਮ੍ਰਿਤਕ ਮੁਖਵਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਦੱਸਿਆ ਜਾ ਰਿਹਾ ਹੈ |
ਇਸ ਸੰਬਧੀ ਮੁਖਵਿੰਦਰ ਸਿੰਘ ਦੇ ਪਰਿਵਾਰ ਮੈਬਰ ਅਤੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਮੁਖਵਿੰਦਰ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਆਪਣੀ ਭਤੀਜੀ ਨੂੰ ਐਕਟਿਵਾ ‘ਤੇ ਕਾਲਜ ਜਾਣ ਲਈ ਬੱਸ ‘ਤੇ ਚੜਾਉਣ ਆਇਆ ਸੀ ਅਤੇ ਬੱਸ ਰਵਾਨਾ ਹੋਣ ਤੋਂ ਬਾਅਦ ਮੋਟਰਸਾਇਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਮੁਖਵਿੰਦਰ ਨੂੰ ਨਿਸ਼ਾਨਾ ਬਣਾਇਆ ਅਤੇ 9 ਫਾਇਰ ਕੀਤੇ | ਜਿਸ ‘ਚ ਪੰਜ ਗੋਲੀਆ ਲੱਗਣ ‘ਤੇ ਮੁਖਵਿੰਦਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ |
ਫਿਲਹਾਲ ਘਟਨਾ ਦੇ ਪਿੱਛੇ ਦੇ ਕਾਰਨ ਬਾਰੇ ਅਜੇ ਕੁਝ ਵੀ ਸ਼ਪੱਸਟ ਨਹੀ ਹੈ। ਲੋਕ ਪੁਲਿਸ ਪ੍ਰਸ਼ਾਸ਼ਨ ਤੋਂ ਇਨਸ਼ਾਫ ਦੀ ਮੰਗ ਕਰ ਰਹੇ ਹਨ | ਇਕ ਚਰਚਾ ਇਹ ਹੈ ਵੀ ਕਿ ਮੁਖਵਿੰਦਰ ਸਿੰਘ ਮਰੜੀ ਖੁਰਦ ਹਲਕਾ ਮਜੀਠਾ ਦਾ ਰਹਿਣ ਵਾਲਾ ਹੈ ਅਤੇ ਬਿਕਰਮ ਮਜੀਠੀਆ ਦਾ ਖਾਸਮਖਾਸ਼ ਦੱਸਿਆ ਜਾ ਰਿਹਾ ਹੈ |
ਇਸ ਮੌਕੇ ਦਿਹਾਤੀ ਪੁਲਿਸ ਅਧਿਕਾਰੀ ਡੀਐਸਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਰੜੀ ਖੁਰਦ ਤੋਂ ਸਾਹਮਣੇ ਆਇਆ ਹੈ | ਮੁਖਵਿੰਦਰ ਸਿੰਘ ਜੋ ਕਿ ਘਰੋਂ ਭਤੀਜੀ ਨੂੰ ਕਾਲਜ ਲਈ ਬੱਸ ‘ਚ ਚੜਾਉਣ ਲਈ ਗਿਆ ਸੀ। ਉਸ ‘ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀਆ ਮਾਰੀਆਂ | ਪੁਲਿਸ ਮੁਤਾਬਕ ਮੌਕੇ ਤੋਂ ਕਰੀਬ ਗੋਲੀਆਂ ਦੇ 7 ਖੋਲ ਬਰਾਮਦ ਹੋਏ ਹਨ ਉਨ੍ਹਾ ਨੂੰ ਅਮ੍ਰਿਤਸਰ ਦੇ ਅਮਨਦੀਪ ਹਸਪਤਾਲ ‘ਚ ਇਲਾਜ਼ ਦੇ ਲਈ ਦਾਖਲ ਕਰਵਾਇਆ ਗਿਆ ਹੈ | ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਛੇਤੀ ਕਾਬੂ ਕਰ ਲਿਆ ਜਾਵੇਗਾ।
Read More: ਅੰਮ੍ਰਿਤਸਰ ‘ਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼




