Suresh Raina and Shikhar Dhawan

ED ਵੱਲੋਂ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਦੀ ਕਰੋੜਾਂ ਦੀ ਜਾਇਦਾਦਾਂ ਜ਼ਬਤ

ਦੇਸ਼, 06 ਨਵੰਬਰ 2025: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਨੂੰ 1xBet ਮਨੀ ਲਾਂਡਰਿੰਗ ਮਾਮਲੇ ‘ਚ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਦੀਆਂ ₹11.14 ਕਰੋੜ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ। ED ਦੇ ਮੁਤਾਬਕ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (PMLA), 2002 ਦੇ ਤਹਿਤ ਕੀਤੀ ਸੀ।

ਈਡੀ ਨੇ ਕਿਹਾ ਕਿ ਜ਼ਬਤੀ ‘ਚ ਸੁਰੇਸ਼ ਰੈਨਾ ਦੇ ਨਾਮ ‘ਤੇ ₹6.64 ਕਰੋੜ ਦੇ ਮਿਊਚੁਅਲ ਫੰਡ ਨਿਵੇਸ਼ ਅਤੇ ਸ਼ਿਖਰ ਧਵਨ ਦੇ ਨਾਮ ‘ਤੇ ₹4.5 ਕਰੋੜ ਦੀ ਅਚੱਲ ਜਾਇਦਾਦ ਸ਼ਾਮਲ ਹੈ। ਇਹ ਕਾਰਵਾਈ ਔਨਲਾਈਨ ਸੱਟੇਬਾਜ਼ੀ ਪਲੇਟਫਾਰਮ 1xBet ਨਾਲ ਸਬੰਧਤ ਮਨੀ ਲਾਂਡਰਿੰਗ ਦੇ ਦੋਸ਼ਾਂ ਦੇ ਸੰਬੰਧ ਵਿੱਚ ਕੀਤੀ ਗਈ ਸੀ।

ED ਨੇ ਕਿਹਾ ਕਿ ਉਸਨੇ “ਮਨੀ ਲਾਂਡਰਿੰਗ ਰੋਕਥਾਮ ਐਕਟ (PMLA), 2002 ਦੇ ਤਹਿਤ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਜ਼ਬਤ ਕਰ ਲਿਆ ਹੈ।” ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਕ੍ਰਿਕਟ ਜਗਤ ‘ਚ ਖਿਡਾਰੀਆਂ ਦੀਆਂ ਵਿੱਤੀ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

ਜਾਂਚ ਦੌਰਾਨ ED ਨੇ ਪਾਇਆ ਕਿ ਧਵਨ ਅਤੇ ਰੈਨਾ ਨੇ ਜਾਣਬੁੱਝ ਕੇ ਵਿਦੇਸ਼ੀ ਕੰਪਨੀਆਂ ਨਾਲ ਸਮਰਥਨ ਸਮਝੌਤੇ ਕੀਤੇ ਸਨ। ਇਹ ਕੰਪਨੀਆਂ 1xBet ਅਤੇ ਹੋਰ ਸੰਬੰਧਿਤ ਬ੍ਰਾਂਡਾਂ ਨੂੰ ਪ੍ਰਮੋਟ ਕਰ ਰਹੀਆਂ ਸਨ। ED ਦਾ ਦੋਸ਼ ਹੈ ਕਿ ਇਹ ਪ੍ਰਮੋਸ਼ਨਲ ਗਤੀਵਿਧੀਆਂ ਭਾਰਤ ‘ਚ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਸੇਵਾਵਾਂ ਨੂੰ ਚਲਾਉਣ ਜਾਂ ਪ੍ਰਮੋਟ ਕਰਨ ਵਾਲੀਆਂ ਕੰਪਨੀਆਂ ਨਾਲ ਜੁੜੀਆਂ ਹੋਈਆਂ ਸਨ। ਇਹ ਜਾਂਚ ਸੱਟੇਬਾਜ਼ੀ ਪੋਰਟਲ 1xBet ਵਿਰੁੱਧ ਚੱਲ ਰਹੀ ਇੱਕ ਵੱਡੀ ਕਾਰਵਾਈ ਦਾ ਹਿੱਸਾ ਹੈ।

Read More: ਸਾਬਕਾ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੂੰ ਈਡੀ ਨੇ ਕੀਤਾ ਤਲਬ, ਜਾਣੋ ਪੂਰਾ ਮਾਮਲਾ

Scroll to Top