ਬਿਹਾਰ ਚੋਣਾਂ 2025

ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਸ਼ਾਮ 5 ਵਜੇ ਤੱਕ 60.18 % ਵੋਟਿੰਗ ਦਰਜ

ਬਿਹਾਰ, 06 ਨਵੰਬਰ 2025: ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਸਮਾਪਤ ਹੋ ਗਈ ਹੈ। ਸ਼ਾਮ 5 ਵਜੇ ਤੱਕ 18 ਜ਼ਿਲ੍ਹਿਆਂ ਦੀਆਂ 121 ਵਿਧਾਨ ਸਭਾ ਸੀਟਾਂ ‘ਤੇ 60.18 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਪਹਿਲੇ ਪੜਾਅ ‘ਚ ਕੁੱਲ 1,314 ਉਮੀਦਵਾਰਾਂ ਨੇ ਚੋਣ ਲੜੀ, ਜਿਨ੍ਹਾਂ ‘ਚ 1,192 ਪੁਰਸ਼ ਅਤੇ 122 ਔਰਤਾਂ ਸ਼ਾਮਲ ਹਨ।

ਪਹਿਲੇ ਪੜਾਅ ‘ਚ 102 ਸੀਟਾਂ ਜਨਰਲ ਸ਼੍ਰੇਣੀ ਲਈ ਰਾਖਵੀਆਂ ਹਨ, ਜਦੋਂ ਕਿ 19 ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਸਨ। ਚੋਣ ਕਮਿਸ਼ਨ ਨੇ ਇਸ ਪੜਾਅ ‘ਚ ਕੁੱਲ 3 ਕਰੋੜ 75 ਲੱਖ 13 ਹਜ਼ਾਰ 302 ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਲਈ ਸਾਧਨ ਪ੍ਰਦਾਨ ਕੀਤੇ। ਇਨ੍ਹਾਂ ‘ਚ 1 ਕਰੋੜ 98 ਲੱਖ 35 ਹਜ਼ਾਰ 325 ਪੁਰਸ਼, 1 ਕਰੋੜ 76 ਲੱਖ 77 ਹਜ਼ਾਰ 219 ਔਰਤਾਂ ਅਤੇ 758 ਤੀਜੇ ਲਿੰਗ ਦੇ ਵੋਟਰ ਸ਼ਾਮਲ ਸਨ।

ਪਹਿਲੇ ਪੜਾਅ ‘ਚ ਦੋ ਉਪ ਮੁੱਖ ਮੰਤਰੀਆਂ ਸਮੇਤ 18 ਮੰਤਰੀਆਂ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ। 10 ਹੌਟ ਸੀਟਾਂ ਹਨ, ਜਿਨ੍ਹਾਂ ਵਿੱਚ ਤੇਜਸਵੀ ਯਾਦਵ, ਤੇਜ ਪ੍ਰਤਾਪ ਯਾਦਵ, ਸਮਰਾਟ ਚੌਧਰੀ, ਵਿਜੇ ਕੁਮਾਰ ਸਿਨਹਾ ਅਤੇ ਅਨੰਤ ਸਿੰਘ ਸਮੇਤ ਹੋਰ ਪ੍ਰਮੁੱਖ ਹਸਤੀਆਂ ਸ਼ਾਮਲ ਹਨ।

Read More: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 11 ਵਜੇ ਤੱਕ 27.65% ਵੋਟਿੰਗ ਦਰਜ

Scroll to Top