Lal Chand Kataruchak

ਪੰਜਾਬ ‘ਚ ਹੁਣ ਤੱਕ 10 ਲੱਖ ਤੋਂ ਵੱਧ ਕਿਸਾਨਾਂ ਨੂੰ MSP ਦਾ ਲਾਭ ਮਿਲਿਆ: ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ, 6 ਨਵੰਬਰ 2025: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪੰਜਾਬ ਸਰਕਾਰ ਸਦਕਾ 5 ਨਵੰਬਰ ਤੱਕ 10,11,149 ਲੱਖ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਦਾ ਲਾਭ ਮਿਲਿਆ ਹੈ।

ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਮੁਤਾਬਕ ਹੁਣ ਤੱਕ 95021 ਕਿਸਾਨਾਂ ਨੂੰ ਐਮ.ਐਸ.ਪੀ. ਦਾ ਲਾਭ ਮਿਲਣ ਨਾਲ ਪਟਿਆਲਾ ਜ਼ਿਲ੍ਹਾ ਸਭ ਤੋਂ ਅੱਗੇ ਹੈ। ਜਿਕਰਯੋਗ ਹੈ ਕਿ 5 ਨਵੰਬਰ ਸ਼ਾਮ ਤੱਕ ਪੰਜਾਬ ਭਰ ਦੀਆਂ ਮੰਡੀਆਂ ‘ਚ ਕੁੱਲ 13869759.05 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ। ਇਸ ‘ਚੋਂ 13597879.27 ਮੀਟਰਕ ਟਨ ਝੋਨਾ ਖਰੀਦਿਆ ਹੈ ,ਇਸ ਤਰ੍ਹਾਂ ਹੁੱਣ ਤੱਕ ਕੁੱਲ 98 ਫੀਸਦੀ ਫ਼ਸਲ ਖ਼ਰੀਦੀ ਜਾ ਚੁੱਕੀ ਹੈ। ਕੁੱਲ ਚੁਕਾਈ ਦਾ ਅੰਕੜਾ 11729851.90 ਮੀਟਰਕ ਟਨ ਹੈ, ਜੋ ਹੁਣ ਤੱਕ ਖਰੀਦੀ ਕੁੱਲ ਫ਼ਸਲ ਦਾ 86 ਫੀਸਦੀ ਬਣਦਾ ਹੈ।

Read More: ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਚੁਕਾਈ 100 ਲੱਖ ਮੀਟ੍ਰਿਕ ਟਨ ਤੋਂ ਪਾਰ: ਲਾਲ ਚੰਦ ਕਟਾਰੂਚੱਕ

Scroll to Top