6 ਨਵੰਬਰ 2025: ਦੇਸ਼ ਭਰ ਦੇ ਕਈ ਹਵਾਈ ਅੱਡਿਆਂ ‘ਤੇ ਏਅਰ ਇੰਡੀਆ (air india) ਦੀਆਂ ਉਡਾਣਾਂ ਵਿੱਚ ਦੇਰੀ ਹੋਈ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਤਕਨੀਕੀ ਖਰਾਬੀ ਕਾਰਨ ਹੋਇਆ ਹੈ, ਜਿਸ ਕਾਰਨ ਚੈੱਕ-ਇਨ ਸਿਸਟਮ ਲਗਭਗ ਇੱਕ ਘੰਟੇ ਲਈ ਬੰਦ ਰਿਹਾ। ਇਹ ਸਮੱਸਿਆ ਦਿੱਲੀ ਹਵਾਈ ਅੱਡੇ ਦੇ ਟਰਮੀਨਲ 2 ਅਤੇ 3 ‘ਤੇ ਸ਼ਾਮ 3:40 ਤੋਂ 4:50 ਵਜੇ ਦੇ ਵਿਚਕਾਰ ਆਈ।
ਏਅਰ ਇੰਡੀਆ (air india) ਨੇ ਕਿਹਾ ਕਿ ਸਿਸਟਮ ਹੁਣ ਠੀਕ ਹੋ ਗਿਆ ਹੈ, ਪਰ ਕੁਝ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ। ਏਅਰਲਾਈਨ ਨੇ ਯਾਤਰੀਆਂ ਨੂੰ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਵੈੱਬਸਾਈਟ ‘ਤੇ ਆਪਣੀ ਉਡਾਣ ਦੀ ਜਾਣਕਾਰੀ ਦੀ ਜਾਂਚ ਕਰਨ ਦੀ ਅਪੀਲ ਕੀਤੀ। ਦਿੱਲੀ ਹਵਾਈ ਅੱਡੇ ਨੇ ਕਿਹਾ ਕਿ ਸਾਰੀਆਂ ਉਡਾਣਾਂ ਹੁਣ ਆਮ ਵਾਂਗ ਚੱਲ ਰਹੀਆਂ ਹਨ।
Read More: ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ‘ਚ ਯਾਤਰੀ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼




