Rising Stars Asia Cup

ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਲਈ ਇੰਡੀਆ-ਏ ਟੀਮ ਦਾ ਐਲਾਨ

ਸਪੋਰਟਸ, 04 ਨਵੰਬਰ 2025: ACC Rising Stars Asia Cup 2025: ਏਸੀਸੀ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਲਈ ਇੰਡੀਆ-ਏ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸੀਨੀਅਰ ਪੁਰਸ਼ ਚੋਣ ਕਮੇਟੀ ਨੇ ਮੰਗਲਵਾਰ ਨੂੰ ਟੀਮ ਦਾ ਐਲਾਨ ਕੀਤਾ। ਇਹ ਟੂਰਨਾਮੈਂਟ 14 ਤੋਂ 23 ਨਵੰਬਰ, 2025 ਤੱਕ ਦੋਹਾ ਦੇ ਵੈਸਟ ਐਂਡ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ।

ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਲਈ ਇੰਡੀਆ-ਏ ਟੀਮ

ਜੀਤੇਸ਼ ਸ਼ਰਮਾ (ਕਪਤਾਨ, ਵਿਕਟਕੀਪਰ), ਨਮਨ ਧੀਰ (ਉਪ-ਕਪਤਾਨ), ਪ੍ਰਿਯਾਂਸ਼ ਆਰੀਆ, ਵੈਭਵ ਸੂਰਿਆਵੰਸ਼ੀ, ਨੇਹਲ ਵਢੇਰਾ, ਸੂਰਿਆਸ਼ ਸ਼ੈਡਗੇ, ਰਮਨਦੀਪ ਸਿੰਘ, ਹਰਸ਼ ਦੂਬੇ, ਆਸ਼ੂਤੋਸ਼ ਸ਼ਰਮਾ, ਯਸ਼ ਠਾਕੁਰ, ਗੁਰਜਪਨੀਤ ਸਿੰਘ, ਵਿਜੇ ਕੁਮਾਰ ਵੈਸ਼ਕ, ਯੁੱਧਵੀਰ ਸਿੰਘ ਚਰਕ, ਅਭਿਸ਼ੇਕ ਪੋਰੇਲ (ਵਿਕਟਕੀਪਰ), ਸੁਯਸ਼ ਸ਼ਰਮਾ।

ਸਟੈਂਡ-ਬਾਈ ਖਿਡਾਰੀ: ਗੁਰਨੂਰ ਸਿੰਘ ਬਰਾੜ, ਕੁਮਾਰ ਕੁਸ਼ਾਗਰ, ਤਨੁਸ਼ ਕੋਟੀਅਨ, ਸਮੀਰ ਰਿਜ਼ਵੀ ਅਤੇ ਸ਼ੇਖ ਰਸ਼ੀਦ।

ਭਾਰਤ ਗਰੁੱਪ ਬੀ ‘ਚ

ਟੂਰਨਾਮੈਂਟ ਦਾ ਆਖਰੀ ਮੈਚ, ਭਾਰਤ-ਪਾਕਿਸਤਾਨ ਮੈਚ, 16 ਨਵੰਬਰ ਨੂੰ ਖੇਡਿਆ ਜਾਵੇਗਾ। ਸਾਰੇ ਮੈਚ ਦੋਹਾ, ਕਤਰ ‘ਚ ਹੋਣਗੇ। ਏਸੀਸੀ ਨੇ ਸ਼ੁੱਕਰਵਾਰ ਨੂੰ ਟੂਰਨਾਮੈਂਟ ਦੇ ਸ਼ਡਿਊਲ ਦਾ ਐਲਾਨ ਕੀਤਾ। ਅੱਠ ਟੀਮਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ ਹੈ। ਗਰੁੱਪ ਏ ‘ਚ ਅਫਗਾਨਿਸਤਾਨ, ਬੰਗਲਾਦੇਸ਼, ਹਾਂਗਕਾਂਗ ਅਤੇ ਸ਼੍ਰੀਲੰਕਾ ਸ਼ਾਮਲ ਹਨ, ਜਦੋਂ ਕਿ ਗਰੁੱਪ ਬੀ ‘ਚ ਭਾਰਤ, ਓਮਾਨ, ਪਾਕਿਸਤਾਨ ਅਤੇ ਯੂਏਈ ਸ਼ਾਮਲ ਹਨ।

Read More:  Indian Team: ਭਾਰਤ ਮਹਿਲਾ ਟੀਮ ਨੇ 47 ਸਾਲਾਂ ਦਾ ਸੋਕਾ ਕੀਤਾ ਖਤਮ, ਕਿਵੇਂ ਰਿਹਾ ਟੀਮ ਦਾ ਸਫ਼ਰ ?

Scroll to Top