Burning Stubble: ਪਰਾਲੀ ਸਾੜਨ ਦੇ 256 ਨਵੇਂ ਮਾਮਲੇ ਆਏ ਸਾਹਮਣੇ, ਹਵਾ ਪ੍ਰਦੂਸ਼ਣ ‘ਚ ਵਾਧਾ

4 ਨਵੰਬਰ 2025: ਪੰਜਾਬ ਵਿੱਚ ਪਰਾਲੀ ਸਾੜਨ (Burning Stubble) ਦੇ ਮਾਮਲੇ 2500 ਦੇ ਅੰਕੜੇ ਨੂੰ ਪਾਰ ਕਰ ਗਏ। ਸੋਮਵਾਰ ਨੂੰ 256 ਨਵੇਂ ਮਾਮਲੇ ਸਾਹਮਣੇ ਆਏ ਹਨ, ਅਤੇ ਪਿਛਲੇ ਕਈ ਦਿਨਾਂ ਵਾਂਗ, ਸੰਗਰੂਰ ਵਿੱਚ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ। ਸੰਗਰੂਰ ਵਿੱਚ 61 ਨਵੇਂ ਮਾਮਲੇ ਸਾਹਮਣੇ ਆਏ। ਪਰਾਲੀ ਸਾੜਨ ਕਾਰਨ ਸੂਬੇ ਵਿੱਚ ਹਵਾ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ।

ਸੋਮਵਾਰ ਨੂੰ ਚਾਰ ਸ਼ਹਿਰਾਂ ਦਾ AQI ਮਾੜੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ, ਜਿਸ ਵਿੱਚ ਪਟਿਆਲਾ (patiala) ਵਿੱਚ ਸਭ ਤੋਂ ਵੱਧ 250, ਖੰਨਾ ਵਿੱਚ 248, ਮੰਡੀ ਗੋਬਿੰਦਗੜ੍ਹ ਵਿੱਚ 234 ਅਤੇ ਜਲੰਧਰ ਵਿੱਚ 206 ਦਰਜ ਕੀਤੇ ਗਏ। ਸੋਮਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 2518 ਤੱਕ ਪਹੁੰਚ ਗਈ।

ਇਨ੍ਹਾਂ ਵਿੱਚੋਂ ਸਭ ਤੋਂ ਵੱਧ 471 ਮਾਮਲੇ ਤਰਨਤਾਰਨ ਜ਼ਿਲ੍ਹੇ ਤੋਂ, ਸੰਗਰੂਰ ਤੋਂ 467, ਫਿਰੋਜ਼ਪੁਰ ਤੋਂ 263, ਅੰਮ੍ਰਿਤਸਰ ਜ਼ਿਲ੍ਹੇ ਤੋਂ 232, ਬਠਿੰਡਾ ਤੋਂ 166, ਪਟਿਆਲਾ ਤੋਂ 146, ਕਪੂਰਥਲਾ ਤੋਂ 104, ਮਾਨਸਾ ਤੋਂ 94, ਮੁਕਤਸਰ ਤੋਂ 80, ਮੋਗਾ ਤੋਂ 78, ਲੁਧਿਆਣਾ ਤੋਂ 57, ਬਰਨਾਲਾ ਤੋਂ 56, ਮਲੇਰਕੋਟਲਾ ਤੋਂ 46, ਜਲੰਧਰ ਤੋਂ 43, ਫਾਜ਼ਿਲਕਾ ਤੋਂ 42, ਫਰੀਦਕੋਟ ਤੋਂ 39, ਫਤਿਹਗੜ੍ਹ ਸਾਹਿਬ ਤੋਂ 30, ਐਸਏਐਸ ਨਗਰ ਤੋਂ 26 ਅਤੇ ਹੁਸ਼ਿਆਰਪੁਰ ਤੋਂ 15 ਮਾਮਲੇ ਸਾਹਮਣੇ ਆਏ ਹਨ।

Read More: 308 ਤੱਕ ਪਹੁੰਚੇ ਪਰਾਲੀ ਸਾੜਨ ਦੇ ਮਾਮਲੇ, ਤਰਨਤਾਰਨ ਅਤੇ ਅੰਮ੍ਰਿਤਸਰ ਸਭ ਤੋਂ ਵੱਧ

Scroll to Top